ਫ਼ਰੀਦਕੋਟ, 16 ਜੂਨ (ਸਰਬਜੀਤ ਸਿੰਘ)-ਸਥਾਨਕ ਘੰਟਾ ਘਰ ਨਜ਼ਦੀਕ ਲੱਕੀ ਜਿਊਲਰਜ਼ ਦੇ ਮਾਲਕ ਦੋ ਭਰਾਵਾਂ ਵਲੋਂ ਇਕ �ਰਤ ਦੀ ਸੋਨੇ ਦੀ ਚੈਨੀ ਕਥਿਤ ਤੌਰ ‘ਤੇ ਖੁਰਦ ਬੁਰਦ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਵਲੋਂ �ਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਰਮਨਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਆਪਣੇ ਗਲ ਵਾਲੀ ਸੋਨੇ ਦੀ ਚੈਨੀ ਵਜ਼ਨ ਕਰੀਬ 08 ਗ੍ਰਾਮ 140 ਮਿਲੀ ਗ੍ਰਾਮ ਜਿਸ ਦਾ ਟਾਂਕਾ ਟੁੱਟ ਜਾਣ ਕਾਰਨ ਠੀਕ ਕਰਵਾਉਣ ਲਈ ਲੱਕੀ ਜਿਊਲਰਜ਼ ਦੇ ਮਾਲਕ ਹਰਕੀਰਤ ਸਿੰਘ ਲੱਕੀ ਨੂੰ ਦੁਕਾਨ ‘ਤੇ ਫੜ੍ਹਾਈ ਸੀ, ਜਿਸ ਨੇ ਉਸ ਦੀ ਸੋਨੇ ਦੀ ਚੈਨ ਨਾ ਹੀ ਠੀਕ ਕਰਕੇ ਵਾਪਸ ਕੀਤੀ ਬਲਕਿ ਉਸ ਦੀ ਚੈਨ ਨੂੰ ਖੁਰਦ ਬੁਰਦ ਕਰ ਦਿੱਤਾ ਹੈ ਅਤੇ ਅਮਾਨਤ ਵਿਚ ਖਿਆਨਤ ਕੀਤੀ ਹੈ। ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਦੱਸਿਆ ਕਿ ਪੀੜ੍ਹਤ �ਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਲੱਕੀ ਜਿਊਲਰਜ਼ ਦੇ ਮਾਲਕ ਦੋਵਾਂ ਭਰਾਵਾਂ ਹਰਕੀਰਤ ਸਿੰਘ ਲੱਕੀ ਅਤੇ ਸੁਖਰਾਜ ਸਿੰਘ ਵਿੱਕੀ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਅਮਾਨਤ ‘ਚ ਖਿਆਨਤ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਜਾਵੇਗਾ।
ਲੱਕੀ ਜਿਊਲਰਜ਼ ’ਤੇ �ਰਤ ਦੀ ਚੇਨੀ ਖੁਰਦ ਬੁਰਦ ਕਰਨ ਦਾ ਦੋਸ਼, ਮਾਮਲਾ ਦਰਜ
ਅਜੀਤ ਡੈਸਕ
17-06-2026