15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਵਿਕਰਮਜੀਤ ਸਿੰਘ ਸਾਹਨੀ ਵਲੋਂ ਹਾਕੀ ਐਸਟਰੋਟਰਫ਼ ਦੇ ਨਵੀਨੀਕਰਨ ਦਾ ਉਦਘਾਟਨ

ਅਜੀਤ ਡੈਸਕ 20-06-2026

ਫ਼ਰੀਦਕੋਟ, 19 ਜੂਨ (ਜਸਵੰਤ ਸਿੰਘ ਪੁਰਬਾ)-ਸੰਸਾਰਪੁਰ ਤੋਂ ਬਾਅਦ ਫ਼ਰੀਦਕੋਟ ਸ਼ਹਿਰ ਹਾਕੀ ਦੇ ਨਕਸ਼ੇ ‘ਤੇ ਦਰਜ ਹੈ, ਜਿਸ ਨੇ ਬਹੁਤ ਸਾਰੇ ਉਲੰਪੀਅਨ, ਅੰਤਰਰਾਸ਼ਟਰੀ ਹਾਕੀ ਖਿਡਾਰੀ ਦਿੱਤੇ ਹਨ। ਇਹ ਸ਼ਬਦ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਮੈਂਬਰ ਰਾਜ ਸਭਾ ਨੇ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ ਬਣੀ ਹਾਕੀ ਐਸਟਰੋਟਰਫ਼ ਗਰਾਉਂਡ ਦੇ ਨਵੀਨੀਕਰਨ ਦਾ ਉਦਘਾਟਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਸ਼ਹਿਰ ਨੇ ਹਾਕੀ ਦੇ ਸਿਤਾਰੇ ਰੂਪਾ ਸੈਣੀ ਭੈਣਾਂ, ਉਲੰਪੀਅਨ ਚੰਦ ਸਿੰਘ, ਇੰਦਰ ਸਿੰਘ ਗੋਗੀ, ਜੂਨੀਅਰ ਰਜਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਤੋਂ ਇਲਾਵਾ ਕੁਲਵੰਤ ਕੌਰ ਭੁੱਲਰ, ਹਰਬੰਸ ਸਿੰਘ, ਗੁਰਮੇਲ ਸਿੰਘ ਗੇਜਾ ਆਦਿ ਖਿਡਾਰੀ ਪੈਦਾ ਕੀਤੇ ਹਨ। ਇਸ ਮੌਕੇ ਬਾਬਾ ਫ਼ਰੀਦ ਹਾਕੀ ਕਲੱਬ ਦੇ ਅਹੁਦੇਦਾਰ ਗੁਰਿੰਦਰ ਸਿੰਘ ਬਾਵਾ ਨੇ ਡਾ. ਸਾਹਨੀ ਦੇ ਧਿਆਨ ਵਿਚ ਦਿਵਾਇਆ ਕਿ ਇਸ ਐਸਟਰੋਟਰਫ਼ ਦੇ ਨਾਲ ਬਣੇ ਰਸੋਈ ਘਰ, ਕਮਰਿਆਂ ਅਤੇ ਬਾਥਰੂਮਾਂ ਦੀ ਹਾਲਤ ਵੀ ਮਾੜੀ ਹੈ। ਇਸ ‘ਤੇ ਡਾ. ਸਾਹਨੀ ਨੇ ਆਪਣੇ ਅਖਤਿਆਰੀ ਫ਼ੰਡ ਵਿਚੋਂ ਖ਼ਰਚ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਵਰਨਜੀਤ ਸਿੰਘ ਗਿੱਲ ਸੀਨੀਅਰ ਬੈਂਕ ਮੈਨੇਜਰ ਰਿਟਾ:, ਗੁਰਮੀਤ ਸਿੰਘ ਸੀ.ਈ.�. ਸੰਨ ਫਾਊਡੇਂਸ਼ਨ, ਡਾਇਰੈਕਟਰ ਦਲਬੀਰ ਸਿੰਘ, ਐਡਵੋਕੇਟ ਰਵਿੰਦਰ ਗੋਇਲ ਵੀ ਹਾਜ਼ਰ ਸਨ। ਬਾਬਾ ਫ਼ਰੀਦ ਹਾਕੀ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ, ਮੀਤ ਪ੍ਰਧਾਨ ਖ਼ੁਸ਼ਵੰਤ ਸਿੰਘ, ਜਨਰਲ ਸਕੱਤਰ ਹਰਜੀਤ ਸਿੰਘ ਬੋਦਾ, ਗਿਆਨੀ ਹਰਦੇਵ ਸਿੰਘ, ਸੰਤ ਸਿੰਘ, ਚਰਨਬੀਰ ਸਿੰਘ, ਅਲਬੇਲ ਸਿੰਘ ਅਤੇ ਗੁਰਦੇਵ ਸਿੰਘ ਨੇ ਡਾ. ਸਾਹਨੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। 

ਪਿਛਲੀ ਖ਼ਬਰ ਭਾਰਤ ਦੀ ਕਲਚਰ ਮਨਿਸਟਰੀ ਵਲੋਂ ਨਿੰਦਰ ਘੁਗਿਆਣਵੀ ਨੂੰ ਮਿਲੀ ਫੈਲੋਸ਼ਿਪ ਅਗਲੀ ਖ਼ਬਰ ਕੁਲਵੰਤ ਸਿੰਘ ਸਰਾਂ ਵਿਸ਼ਵਾਸ ਲਾਇਨਜ਼ ਕਲੱਬ ਦੇ ਦੂਜੀ ਵਾਰ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।