15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕੁਲਵੰਤ ਸਿੰਘ ਸਰਾਂ ਵਿਸ਼ਵਾਸ ਲਾਇਨਜ਼ ਕਲੱਬ ਦੇ ਦੂਜੀ ਵਾਰ ਪ੍ਰਧਾਨ ਚੁਣੇ

ਅਜੀਤ ਡੈਸਕ 20-06-2026


ਕੋਟਕਪੂਰਾ, 19 ਜੂਨ (ਮੇਘਰਾਜ)-ਕੋਟਕਪੂਰਾ ਵਿਸ਼ਵਾਸ਼ ਲਾਇਨਜ਼ ਕਲੱਬ ਦੀ ਜਨਰਲ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਬੀਤੇ ਸਮੇਂ ‘ਚ ਕੀਤੇ ਪ੍ਰੋਜੈਕਟਾਂ ‘ਤੇ ਕੀਤੇ ਕੰਮਾਂ ਦੀ ਸਮੀਖਿਆ ਕੀਤੀ ਗਈ। ਕਲੱਬ ਸਕੱਤਰ ਵਿਕਰਾਂਤ ਧੀਂਗੜਾ ਵਲੋਂ ਭਵਿੱਖ ‘ਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਜਾਣਕਰੀ ਸਾਂਝੀ ਕੀਤੀ ਗਈ। ਰਾਜਿੰਦਰ ਸਿੰਘ ਸਰਾਂ ਵਲੋਂ ਚੇਅਰਮੈਨ ਚੋਣ ਕਮੇਟੀ ਦੇ ਆਪਣੇ ਅਧਿਕਾਰ ਵਰਤੋਂਂ ਕਰਦਿਆਂ ਸਾਲ 2026-27 ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਨਵੀਂ ਚੋਣ ‘ਚ ਕੁਲਵੰਤ ਸਿੰਘ ਸਰਾਂ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ, ਵਿਕਰਾਂਤ ਧੀਂਗੜਾ ਸਕੱਤਰ, ਜਗਸੀਰ ਸਿੰਘ ਸਰਪੰਚ ਖਜ਼ਾਨਚੀ, ਪੀ.ਆਰ.� ਚਰਨਜੀਤ ਸਿਡਾਨਾ ਮੀਤ ਪ੍ਰਧਾਨ, ਸੰਦੀਪ ਕੌੜਾ, ਬੌਬੀ ਅਹੂਜਾ, ਨਵਾਬ ਸਿੰਘ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆਂ ਗਿਆ। ਮੀਟਿੰਗ ‘ਚ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਪਰਿਵਾਰਕ ਮੈਂਬਰ, ਗੁਰਦੀਪ ਸਿੰਘ ਮੈਨੇਜਰ, ਰਛਪਾਲ ਸਿੰਘ ਭੁੱਲਰ, ਸ਼ਸ਼ੀ ਚੋਪੜਾ, ਜਸਵੀਰ ਕੌਰ ਸਰਾਂ ਸਮੇਤ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ।

 

ਪਿਛਲੀ ਖ਼ਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਹਾਕੀ ਐਸਟਰੋਟਰਫ਼ ਦੇ ਨਵੀਨੀਕਰਨ ਦਾ ਉਦਘਾਟਨ ਅਗਲੀ ਖ਼ਬਰ ਭਾਜਪਾ ਰਾਜ ਦੇ 12 ਸਾਲ ਪੂਰੇ ਹੋਣ ‘ਤੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।