03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

‘ਆਪ’ ਨੂੰ ਅਲਵਿਦਾ ਕਹਿ ਕੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

ਅਜੀਤ ਡੈਸਕ 23-06-2026
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਕੋਟਕਪੂਰਾ ਦੀ ਦੇਸਰਾਜ ਬਸਤੀ ’ਚ ਕੀਤੀ ਗਈ ਇਕ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕਰੀਬ 14 ਵਿਅਕਤੀਆਂ ਨੇ ਆਪੋ-ਆਪਣੇ ਪਰਿਵਾਰਾਂ ਸਮੇਤ ਅਤੇ ਤਾਜ਼ਾ ਨਗਰ ਕੌਂਸਲਰ ਵਜੋਂ ਚੋਣ ਲੜ ਚੁੱਕੇ ਆਜ਼ਾਦ ਉਮੀਦਵਾਰ ਵਿਜੇ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦਾ ਬਰਾੜ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਨੂੰ ਪਾਰਟੀ ਅੰਦਰ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਅੰਗਰੇਜ ਸਿੰਘ, ਹੈਪੀ, ਸਤੀਸ਼ ਕੁਮਾਰ, ਨਿਧਾਨ ਸਿੰਘ, ਅਰਜਨ ਕੁਮਾਰ, ਬਸੰਤ ਕੁਮਾਰ, ਸਤੀਸ਼ ਕੁਮਾਰ ਕਾਕਾ, ਵਿਨੋਦ ਕੁਮਾਰ, ਵਿਜੇ ਕੁਮਾਰ, ਵੀਰੂ, ਗੁਰਪ੍ਰੀਤ ਸਿੰਘ, ਮਦਨ ਲਾਲ, ਮੋਹਨ ਲਾਲ, ਬਿੰਦਰ ਸਿੰਘ, ਅਕਾਸ਼ ਕੁਮਾਰ, ਬਾਲੀ ਰਾਮ, ਰਾਜੂ ਮਿਸਤਰੀ, ਕਿਸ਼ਨ ਲਾਲ, ਪਵਨ ਕੁਮਾਰ, ਨਰਿੰਦਰ, ਕੈਲਾਸ਼ ਨਾਥ, ਅਮਿਤ ਕੁਮਾਰ, ਬਾਬੂ ਰਾਮ, ਅਸ਼ੋਕ ਕੁਮਾਰ, ਸੰਦੀਪ ਕੁਮਾਰ, ਰਣਜੀਤ ਸਿੰਘ ਰਾਣਾ, ਮਨੋਜ ਕੁਮਾਰ, ਸ਼ਾਮ ਲਾਲ ਟੇਲਰ, ਲਲਿਤ ਕੁਮਾਰ, ਹਰਮੰਦਰ ਸਿੰਘ, ਰਾਜਨ ਲਾਲ, ਚੀਰਾਗ ਮਾਥੁਰ ਅਤੇ ਹੋਰ ਵਰਕਰ ਹਾਜ਼ਰ ਸਨ। ਆਪਣੇ ਸੰਬੋਧਨ ’ਚ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ’ਚ ਅਸਫ਼ਲ ਰਹੀ ਹੈ, ਜਿਸ ਕਾਰਨ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੰਗ ਆ ਚੁੱਕੇ ਹਨ। ਇਸ ਮੌਕੇ ਗੁਰਮੁਖ ਸਿੰਘ ਭੁੱਲਰ, ਜੰਗੀਰ ਸਿੰਘ ਐਮ.ਸੀ ਅਤੇ ਹੋਰ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖ ਚਿੰਤਕਾਂ ਦੀ ਆਵਾਜ਼ ਦਬਾਉਣ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਪੰਜਾਬ ਸਰਕਾਰ- ਜਥੇ: ਬਾਬਾ ਟੇਕ ਸਿੰਘ ਅਗਲੀ ਖ਼ਬਰ ‘ਆਪ’ ਦੇ ਬਹੁਮਤ ਵਾਲੀ ਨਗਰ ਕੌਂਸਲ ਕੋਟਕਪੂਰਾ ਦਾ ਕੌਣ ਬਣੇਗਾ ਪ੍ਰਧਾਨ ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।