26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਿੰਡ ਸੁਖਨਾ ਅਬਲੂ ਵਿਖੇ ‘ਮੇਰੀ ਰਸੋਈ’ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ

ਅਜੀਤ ਡੈਸਕ 26-06-2026
ਦੋਦਾ, 25 ਜੂਨ (ਰਵੀਪਾਲ)-ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਮੇਰੀ ਰਸੋਈ’ ਸਕੀਮ ਤਹਿਤ ਪਿੰਡ ਸੁਖਨਾ ਅਬਲੂ ਵਿਖੇ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸਰਪੰਚ ਤੇ ਪੰਚਾਇਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਪਣੇ ਸਾਰੇ ਵਾਅਦੇ ਪੂਰੇ ਕਰਦੇ ਹੋਏ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ‘ਮੇਰੀ ਰਸੋਈ’ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਘਰੇਲੂ ਰਸੋਈ ’ਚ ਵਰਤੋਂ ਕਰਨ ਵਾਲੇ ਸਾਮਾਨ ਦੀਆਂ ਰਾਸ਼ਨ ਕਿੱਟ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪਰਮਿੰਦਰਜੀਤ ਸਿੰਘ ਲਵਲੀ ਬਰਾੜ ਸਰਪੰਚ, ਅਮਨਜੀਤ ਸਿੰਘ ਬਰਾੜ ਪੰਚ, ਗੋਲਡੀ ਅਹੂਜਾ, ਖੁਸ਼ੀ ਬਰਾੜ, ਡੀਪੂ ਹੋਲਡਰ ਸੁਰਜੀਤ ਸਿੰਘ ਅਹੂਜਾ, ਸੁਖਮੰਦਰ ਸਿੰਘ ਅਹੂਜਾ ਤੇ ਸਮੂਹ ਪੰਚਾਇਤ ਤੇ ਲਾਭਪਾਤਰੀ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਾਚੀਨ ਡੇਰਾ ਗੋਸਾਈ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਵਿਸ਼ਾਲ ਭੰਡਾਰਾ ਤੇ ਮੇਲਾ ਅਗਲੀ ਖ਼ਬਰ ਅਰਮਾਨ ਭੁੱਲਰ ਯੂਥ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।