13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸਕੀਮ ਨੂੰ ਸੁਖਾਲਾ ਕਰਨ ਦੀ ਮੰਗ : ਡਾ. ਭਗਤੂਆਣਾ

ਅਜੀਤ ਡੈਸਕ 27-06-2026
ਜੈਤੋ, 26 ਜੂਨ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਦੱਸਿਆ ਹੈ ਕਿ ਪਿੰਡਾਂ ਦੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸਕੀਮ ਵਿਚ ਖੁੱਜਲ ਖੁਆਰ ਹੋਣਾ ਪੈ ਰਿਹਾ ਹੈ। ਕਿਉਂਕਿ ਜਦ ਆਂਗਨਵਾੜੀ ਵਰਕਰਾਂ ਦੇ ਘਰ ਵਿਚ ਜਾ ਕੇ ਫਾਰਮ ਭਰਦੀਆਂ ਹਨ ਤਾਂ ਕਈ ਔਰਤਾਂ ਦੇ ਆਧਾਰ ਕਾਰਡ, ਵੋਟ ਕਾਰਡ, ਬੈਂਕ ਖਾਤੇ ਨਾਲ ਮੋਬਾਇਲ ਅਟੈਚ ਨਾ ਹੋਣ ਦੀ ਉਲਝਣ ਵਿਚ ਔਰਤਾਂ ਦੀ ਭੱਜ ਦੌੜ ਵੱਧ ਜਾਂਦੀ ਹੈ। ਔਰਤਾਂ ਜਦੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਲਈ ਜਾਂਦੀਆਂ ਹਨ ਤਾਂ ਕਈ ਕਈ ਘੰਟੇ ਸਾਈਟ ਬੰਦ ਰਹਿੰਦੀ ਹੈ ਦੀਆਂ ਸ਼ਿਕਾਇਤ ਕਰਦੀਆਂ ਹਨ ਅਤੇ ਜਦੋਂ ਸਾਈਡ ਖੁੱਲ੍ਹ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਕਿ ਤੁਹਾਡਾ ਆਧਾਰ ਕਾਰਡ ਅਤੇ ਵੋਟ ਕਾਰਡ ਅਪਡੇਟ ਨਹੀਂ ਹੈ ਜਾਂ ਤੁਹਾਡਾ ਬੈਂਕ ਖਾਤੇ ਨਾਲ ਮੋਬਾਇਲ ਅਟੈਚ ਨਹੀਂ। ਉੱਕਤ ਪ੍ਰੇਸ਼ਾਨੀਆਂ ਝੱਲ ਰਹੀਆਂ ਔਰਤਾਂ ਬੈਂਕਾਂ ਵਿਚ ਗੇੜੇ ਮਾਰਨ ਲਈ ਮਜਬੂਰ ਹੋ ਜਾਂਦੀਆਂ ਹਨ ਪਰ ਉਥੇ ਵੀ ਬਹੁਤੀ ਸੁਣਵਾਈ ਨਹੀਂ ਹੁੰਦੀ ਹੈ। ਡਾ. ਭਗਤੂਆਣਾ ਨੇ ਕਿਹਾ ਕਿ ਪੇਂਡੂ ਔਰਤਾਂ ਲਈ ਇਹ ਵੱਡੀ ਮੁਸ਼ਿਕਲ ਹੈ। ਕਿਉਂਕਿ ਪੰਦਰਾਂ ਵੀਹ ਸਾਲ ਪਹਿਲਾਂ ਬਣੇ ਵੋਟ ਕਾਰਡ ਅਤੇ ਆਧਾਰ ਕਾਰਡ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ ਕਈ ਔਰਤਾਂ ਦੇ ਆਧਾਰ ਕਾਰਡਾਂ ਵਾਲੇ ਮੋਬਾਇਲ ਬਦਲ ਗਏ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਆ ਰਹੀਆਂ ਮੁਸ਼ਿਕਲਾਂ ਦਾ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਕੰਨਿਆਂ ਸ੍ਰੀ ਕ੍ਰਿਸ਼ਨਾ ਦੇਵੀ ਦੀ 26ਵੀਂ ਬਰਸੀ ਮਨਾਈ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਪਿੰਡ ਜਲਾਲੇਆਣਾ ਵਿਖੇ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।