29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਫ਼ੌਜ਼ਦਾਰੀ ਕਾਨੂੰਨ ’ਚ ਸੋਧਾਂ ਖ਼ਿਲਾਫ਼ ਵਕੀਲਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ

ਅਜੀਤ ਡੈਸਕ 08-07-2026

ਫ਼ਰੀਦਕੋਟ, 7 ਜੁਲਾਈ (ਸਰਬਜੀਤ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਅੱਜ ਇੱਥੇ ਇਕ ਅਹਿਮ ਮੀਟਿੰਗ ਤੋਂ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ਕਰਦੇ ਹੋਏ ਅਦਾਲਤਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ, ਸਿਮਰਵਿਜੇ, ਵਿਪਨ ਤਾਇਲ, ਨਵਜੋਤ ਸਿੰਘ ਵਹਿਣੀਵਾਲ, ਪਿ੍ਰਤਪਾਲ ਸਿੰਘ ਸੁਖੀਜਾ ਨੋਟਰੀ, ਜਸਕੀਰਤ ਸਿੰਘ ਬਾਵਾ, ਜਸਵੰਤ ਜੱਸ ਅਤੇ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਗਿਣੀ-ਮਿੱਥੀ ਸਾਜਿਸ਼ ਤਹਿਤ ਇਨਸਾਫ਼ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਅਦਾਲਤਾਂ ਵਿਚ ਡਿਫ਼ੈਂਸ ਕੌਂਸਲ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਿਫ਼ੈਂਸ ਕੌਂਸਲ ਮੁਲਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਨਹੀਂ ਬਲਕਿ ਦੇਸ਼ ਭਰ ਦੀਆਂ ਬਾਰ ਐਸੋਸੀਏਸ਼ਨ ਨੂੰ ਕਮਜ਼ੋਰ ਕਰਨਾ ਹੈ, ਤਾਂ ਜੋ ਮਨਮਰਜ਼ੀ ਦੇ ਕਾਨੂੰਨ ਬਣਾ ਕੇ ਲੋਕਾਂ ਨੂੰ ਜੇਲ੍ਹਾਂ ਵਿਚ ਰੱਖਿਆ ਜਾ ਸਕੇ। ਗੁਰਜੁਗਪਾਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ ਅਦਾਲਤਾਂ ਦਾ ਬਾਈਕਾਟ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਅਦਾਲਤਾਂ ਵਿਚ ਸਰਕਾਰੀ ਡਿਫ਼ੈਂਸ ਕੌਂਸਲ ਦੀ ਆਸਾਮੀ ਰੱਦ ਕੀਤੀ ਜਾਵੇ। ਇਸ ਮੌਕੇ ਵਕੀਲਾਂ ਨੇ ਇੱਥੇ ਰੋਸ ਮੁਜ਼ਾਹਰਾ ਕੀਤਾ ਅਤੇ ਆਮ ਲੋਕਾਂ ਨੂੰ ਦੱਸਿਆ ਕਿ ਅਦਾਲਤਾਂ ਵਿਚ ਮਿਲਣ ਵਾਲੇ ਇਨਸਾਫ਼ ਨੂੰ ਭਾਰਤ ਸਰਕਾਰ ਸਾਜਿਸ਼ ਤਹਿਤ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤਾਂ ਵਿਚ ਸਰਕਾਰੀ ਡਿਫੈਂਸ ਕੌਂਸਲ ਭਰਤੀ ਹੁੰਦੇ ਹਨ ਤਾਂ ਇਸ ਨਾਲ ਅਦਾਲਤੀ ਇਨਸਾਫ਼ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਅਤੇ ਇਕ ਤਰੀਕੇ ਨਾਲ ਸਰਕਾਰ ਦੀ ਅਦਾਲਤੀ ਇਨਸਾਫ਼ ਪ੍ਰਕਿਰਿਆ ਵਿਚ ਸਿੱਧੀ ਦਖਲ ਅੰਦਾਜੀ ਵਧੇਗੀ।

ਪਿਛਲੀ ਖ਼ਬਰ ਨਿਕਾਸੀ ਨਾਲੀ ਦੀ ਟੁੱਟੀ ਪੁਲੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂਆਂ ਵਲੋਂ ਬਰਗਾੜੀ ਵਿਖੇ ਇਨਸਾਫ਼ ਲਈ ਦਿੱਤੀਆਂ ਗ੍ਰਿਫ਼ਤਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।