29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਿਕਾਸੀ ਨਾਲੀ ਦੀ ਟੁੱਟੀ ਪੁਲੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 08-07-2026
ਬਰਗਾੜੀ, 7 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬਰਗਾੜੀ ਸਮੇਤ ਨੇੜਲੇ ਪਿੰਡਾਂ ਸਾਹੋਕੇ, ਮੱਲਕੇ, ਸੇਖਾ ਖੁਰਦ ਆਦਿ ਪਿੰਡਾਂ ਨੂੰ ਜੋੜਨ ਵਾਲੀ ਮੁੱਖ ਸੜਕ _ਤੇ ਪਿੰਡ ਦੀ ਵੱਡੀ ਧਰਮਸ਼ਾਲਾ ਦੇ ਨਜ਼ਦੀਕ ਵੱਡੀ ਨਿਕਾਸੀ ਨਾਲੀ ’ਤੇ ਬਣੀ ਪੁਲੀ ਦਾ ਕੁਝ ਹਿੱਸਾ ਟੁੱਟ ਚੁੱਕਾ ਹੈ। ਇਸ ਟੁੱਟੀ ਪੁਲੀ ਕਾਰਨ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਚਾਰ ਪਹੀਆਂ ਵਾਹਨਾਂ ਵਾਲਿਆਂ ਨੂੰ ਇਸ ਤੋਂ ਕੋਈ ਬਹੁਤ ਖਤਰਾ ਨਹੀਂ ਕਿਉਂਕਿ ਇਹ ਟੁੱਟੀ ਹੋਈ ਪੁਲੀ ਵਾਲੀ ਥਾਂ ਚਾਰਾਂ ਪਹੀਆਂ ਦੇ ਵਿਚਕਾਰ ਰਹਿ ਜਾਂਦੀ ਪ੍ਰੰਤੂ ਦੋ ਪਹੀਆਂ ਵਾਹਨਾਂ ਜਿਵੇਂ ਸਕੂਟਰ, ਮੋਟਰ ਸਾਈਕਲ, ਇਲੈਕਟ੍ਰਿਕ ਸਕੂਟਰ ਤੇ ਸਾਈਕਲ ਸਵਾਰਾਂ ਲਈ ਇਹ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਇਹ ਟੁੱਟੀ ਹੋਈ ਪੁਲੀ ਦਾ ਦੂਰ ਤੋਂ ਪਤਾ ਨਹੀਂ ਲੱਗਦਾ ਇਸ ਕਰਕੇ ਦੋ ਪਹੀਆਂ ਵਾਹਨਾਂ ਵਾਲਿਆਂ ਦੇ ਹਾਦਸਿਆਂ ਦੇ ਜ਼ਿਆਦਾ ਸ਼ਿਕਾਰ ਹੋਣ ਦੀ ਸੰਭਾਵਨਾ ਹੈ। ਪਿੰਡ ਨਿਵਾਸੀਆਂ ਅਤੇ ਰਾਹਗੀਰਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਟੁੱਟੀ ਹੋਈ ਪੁਲੀ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਪਿੰਡ ਦੁਆਰੇਆਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਫ਼ੌਜ਼ਦਾਰੀ ਕਾਨੂੰਨ ’ਚ ਸੋਧਾਂ ਖ਼ਿਲਾਫ਼ ਵਕੀਲਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।