02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਅੰਡਰ-23 ਸਟੇਟ ਰੈਸਲਿੰਗ ਚੈਂਪੀਅਨਸ਼ਿਪ ’ਚ ਫ਼ਰੀਦਕੋਟ ਦੀਆਂ ਲੜਕੀਆਂ ਦੀ ਟੀਮ ਓਵਰਆਲ ਦੂਜਾ ਸਥਾਨ ਜਿੱਤਿਆ

ਅਜੀਤ ਡੈਸਕ 13-07-2026
ਫ਼ਰੀਦਕੋਟ, 12 ਜੁਲਾਈ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਚ ਕਰਵਾਈ ਗਈ ਅੰਡਰ-23 ਸਟੇਟ ਰੈਸਲਿੰਗ ਚੈਂਪੀਅਨਸ਼ਿਪ ਵਿਚ ਫ਼ਰੀਦਕੋਟ ਦੀਆਂ ਲੜਕੀਆਂ ਦੀ ਟੀਮ ਨੇ ਓਵਰ ਆਲ ਦੂਸਰਾ ਸਥਾਨ ਹਾਸਿਲ ਕੀਤਾ ਹੈ। ਇਸੇ ਸੰਦਰਭ ਵਿਚ ਜੇਤੂਆਂ ਨੂੰ ਸਾਬਾਸ਼ ਅਤੇ ਬਾਕੀ ਖਿਡਾਰੀਆਂ ਨੂੰ ਕੁਸ਼ਤੀ ਪ੍ਰਤੀ ਜਾਗਰੂਕ ਕਰਨ ਲਈ ਅੱਜ ਕੁਸ਼ਤੀ ਕੋਚਿੰਗ ਸੈਂਟਰ (ਲੜਕੀਆਂ) ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਇਕ ਸਾਦਾ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਜਿਸ ਵਿਚ ਰੈਸਲਿੰਗ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਪਰਮਵੀਰ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਬਾਕੀਆਂ ਨੂੰ ਇਨ੍ਹਾਂ ਮੁਕਾਬਲਿਆਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਨੂੰ ਐਸੋਸੀਏਸ਼ਨ ਵਲੋਂ ਹਰ ਪ੍ਰਕਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਸੂਬਾ ਪੱਧਰੀ ਮੁਕਾਬਲੇ ਦੌਰਾਨ 50 ਕਿਲੋ ਭਾਰ ਵਰਗ ’ਚ ਰਜਨੀ ਨੇ ਸਿਲਵਰ ਮੈਡਲ, 53 ਕਿਲੋ ਭਾਰ ਵਰਗ ’ਚ ਮਨਜੀਤ ਕੌਰ ਨੇ ਸਿਲਵਰ, 55 ਕਿਲੋ ਭਾਰ ਵਰਗ ’ਚ ਨੀਰਜ ਨੇ ਬਰਾਊਂਜ, 57 ਕਿਲੋ ਭਾਰ ਵਰਗ ’ਚ ਸਿਮਰਨ ਨੇ ਬਰਾਊਂਜ, 59 ਕਿਲੋ ਭਾਰ ਵਰਗ ’ਚ ਲਵਪ੍ਰੀਤ ਕੌਰ ਨੇ ਸਿਲਵਰ, 62 ਕਿਲੋ ਭਾਰ ਵਰਗ ’ਚ ਮਨਦੀਪ ਕੌਰ ਨੇ ਸਿਲਵਰ, 68 ਕਿਲੋ ਭਾਰ ਵਰਗ ’ਚ ਰਾਜਨਦੀਪ ਕੌਰ ਨੇ ਬਰਾਊਂਜ, 72 ਕਿਲੋ ਭਾਰ ਵਰਗ ’ਚ ਗੁਰਨੂਰ ਕੌਰ ਬਰਾੜ ਨੇ ਬਰਾਊਂਜ ਅਤੇ 76 ਕਿਲੋ ਭਾਰ ਵਰਗ ’ਚ ਹਰਪ੍ਰੀਤ ਕੌਰ ਨੇ ਬਰਾਊਂਜ ਮੈਡਲ ਪ੍ਰਾਪਤ ਕੀਤਾ। ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਦੇ ਕੋਚ ਖੁਸ਼ਵਿੰਦਰ ਸਿੰਘ, ਮਨਪ੍ਰੀਤ ਕੌਰ ਅਤੇ ਗੁਰਸ਼ਰਨ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਰੈਸਲਿੰਗ ਐਸੋਸੀਏਸ਼ਨ ਵਲੋਂ ਸ਼ੁਰੂ ਕੀਤੀ ਜਾ ਰਹੀ ਅੰਡਰ-12 ਮੁਕਾਬਲੇ ਬਾਰੇ ਵੀ ਦੱਸਿਆ ਗਿਆ।
ਪਿਛਲੀ ਖ਼ਬਰ ਥਾਣਾ ਸਦਰ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਅਗਲੀ ਖ਼ਬਰ ਕਲੱਬ ਨੇ ਵਣ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।