03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

-ਨਹਿਰੀ ਮਹਿਕਮੇ ਦਾ ਵੱਡਾ ਕਮਾਲ- ਪੁਲਿਸ ਵਲੋਂ ਦਹਾਕਾ ਪਹਿਲਾਂ ਮਰੇ ਕਿਸਾਨਾਂ ਉੱਪਰ ਪਾਣੀ ਚੋਰੀ ਦਾ ਪਰਚਾ ਦਰਜ

ਅਜੀਤ ਡੈਸਕ 14-07-2026

ਫ਼ਰੀਦਕੋਟ, 13 ਜੁਲਾਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਪੁਲਿਸ ਫ਼ਰੀਦਕੋਟ ਨੇ ਇਕ ਫ਼ੌਜਦਾਰੀ ਮਾਮਲੇ ਦੀ ਬਿਨਾਂ ਕੋਈ ਪੜਤਾਲ ਕੀਤਿਆਂ ਫ਼ਰੀਦਕੋਟ ਦੇ ਪਿੰਡ ਨਵਾਂ ਕਿਲਾ ਅਤੇ ਸੁੱਖਣਵਾਲਾ ਦੇ ਕਰੀਬ 10 ਕਿਸਾਨਾਂ ਖ਼ਿਲਾਫ਼ ਪਾਣੀ ਦੀ ਚੋਰੀ ਅਤੇ ਮੋਗੇ ਤੋੜਨ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਹੈ। ਜਿਹੜੇ ਕਿਸਾਨਾਂ ਦਾ ਨਾਮ ਐਫ.ਆਈ.ਆਰ ਵਿਚ ਲਿਖਿਆ ਗਿਆ ਹੈ, ਉਹ 10 ਕਿਸਾਨ 1 ਦਹਾਕਾ ਪਹਿਲਾਂ ਮਰ ਚੁੱਕੇ ਹਨ। ਦੱਸਣਯੋਗ ਹੈ ਕਿ ਸਦਰ ਥਾਣਾ ਫ਼ਰੀਦਕੋਟ ਨੇ ਹਰੀਕੇ ਨਹਿਰ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ ਦੇ ਅਧਾਰ ’ਤੇ ਪਿੰਡ ਨਵਾਂ ਕਿਲਾ ਅਤੇ ਸੁੱਖਣਵਾਲਾ ਦੇ ਕਰੀਬ 41 ਕਿਸਾਨਾਂ ਖ਼ਿਲਾਫ਼ ਪਾਣੀ ਦੀ ਚੋਰੀ ਅਤੇ ਜਨਤਕ ਸੰਪੰਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਸੀ। ਪਿੰਡ ਦੇ ਵਸਨੀਕ ਸੁਖਜਿੰਦਰ ਸਿੰਘ, ਸੰਤ ਸਿੰਘ ਅਤੇ ਕਰਮ ਸਿੰਘ ਵਾਂਦਰ ਨੇ ਦੱਸਿਆ ਕਿ ਬਲਦੇਵ ਸਿੰਘ, ਕ੍ਰਿਪਾਲ ਸਿੰਘ, ਹਰੀ ਸਿੰਘ, ਮੁਖਤਿਆਰ ਸਿੰਘ, ਡਿਪਟੀ ਸਿੰਘ, ਬਲਦੇਵ ਸਿੰਘ ਪੁੱਤਰ ਪਾਲਾ ਸਿੰਘ, ਨਰਾਇਣ ਸਿੰਘ ਅਤੇ ਗੁਰਚਰਨ ਸਿੰਘ ਦੀ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਦਰ ਪੁਲਿਸ ਫ਼ਰੀਦਕੋਟ ਨੇ ਉਨ੍ਹਾਂ ਦੇ ਖਿਲਾਫ਼ ਐਫ.ਆਈ.ਆਰ ਦਰਜ ਕੀਤੀ ਹੈ ਅਤੇ ਇਹ ਪਰਚਾ ਦਰਜ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਇਸ ਮਾਮਲੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ। ਇਸ ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਦਰ ਪੁਲਿਸ ਫ਼ਰੀਦਕੋਟ ਨੇ ਨਵਾਂ ਕਿਲਾ ਅਤੇ ਪਿੰਡ ਸੁੱਖਣਵਾਲਾ ਦੀ 41 ਕਿਸਾਨਾਂ ਖਿਲਾਫ਼ ਮੋਘੇ ਦੀ ਭਨ ਤੋੜ ਕਰਨ ਅਤੇ ਪਾਣੀ ਚੋਰੀ ਕਰਨ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਹੈ ਇਸ ਤੋਂ ਵੱਧ ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਫ਼ਰੀਦਕੋਟ ਪੁਲਿਸ ਦੀਆਂ ਮਨਮਾਨੀਆਂ ਦਾ ਇਕ ਇਹ ਜਿਉਂਦਾ ਜਾਗਦਾ ਸਬੂਤ ਹੈ ਕਿ ਉਹ ਬੇਕਸੂਰ ਲੋਕਾਂ ਖਿਲਾਫ਼ ਕਿਵੇਂ ਝੂਠੇ ਪਰਚੇ ਦਰਜ ਕਰਦੇ ਹਨ। ਜੇਕਰ ਇਸ ਪਰਚੇ ਨੂੰ ਤੁਰੰਤ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਫ਼ਰੀਦਕੋਟ ਪੁਲਿਸ ਖਿਲਾਫ਼ ਸੜਕਾਂ ’ਤੇ ਉੱਤਰ ਆਉਣਗੇ।

ਪਿਛਲੀ ਖ਼ਬਰ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ’ਚ ਬਰਾਮਦ ਭਾਰੀ ਮਾਤਰਾਂ ’ਚ ਨਸ਼ੀਲੇ ਪਦਾਰਥ ਕਰਵਾਏ ਨਸ਼ਟ ਅਗਲੀ ਖ਼ਬਰ ਭੁਪਿੰਦਰ ਫ਼ੌਜੀ ਦੀ ਨਵੀਂ ਪੁਸਤਕ ‘ਸੋਲਾਂ ਸ਼ਿੰਗਾਰ’ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।