08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਨੇ ਕੈਂਪ ਲਗਾਇਆ

ਅਜੀਤ ਡੈਸਕ 22-07-2026
ਗਿੱਦੜਬਾਹਾ, 21 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਪਿੰਡ ਮਨੀਆਂਵਾਲਾ ਵਿਖੇ ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਦੇ ਕੋਆਰਡੀਨੇਟਰ ਮਾਸਟਰ ਸੁਖਦੇਵ ਸਿੰਘ ਵਲੋਂ ਪੱਛੜੀਆਂ ਅਤੇ ਹੋਰ ਸ਼੍ਰੇਣੀਆਂ ਕੇਡਰ ਦਾ ਕੈਂਪ ਜਸਵੀਰ ਸਿੰਘ ਮਨੀਆਂਵਾਲਾ ਦੀ ਅਗਵਾਈ ਵਿਚ ਲਗਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਉਹ ਸਾਰੇ ਹੀ ਦਲਿਤ ਸਮਾਜ ਦਾ ਵੱਡਾ ਹਿੱਸਾ ਹਨ, ਜਿਨ੍ਹਾਂ ਦੀ ਗਿਣਤੀ ਸਮਾਜ ਵਿਚ 52 ਪ੍ਰਤੀਸ਼ਤ ਹੈ। ਸਮੇਂ ਦੀਆਂ ਸਰਕਾਰਾਂ ਵਲੋਂ 1980 ਤੋਂ ਉਨ੍ਹਾਂ ਦਾ 27.05 ਪ੍ਰਤੀਸ਼ਤ ਬਣਦਾ ਰਾਖਵਾਂਕਰਨ ਅੱਜ ਤੱਕ ਦੱਬ ਕੇ ਰੱਖਿਆ ਹੋਇਆ ਹੈ। ਭਾਵੇਂ ਪੱਛੜੀਆਂ ਸ਼੍ਰੇਣੀਆਂ ਦੇ ਅਨੇਕਾਂ ਹੀ ਵੱਡੇ-ਵੱਡੇ ਆਗੂ ਹੋਏ ਹਨ, ਪ੍ਰੰਤੂ ਕਿਸੇ ਨੇ ਵੀ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰਵਾਈ। 1990 ਵਿਚ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਬਾਬੂ ਕਾਂਸ਼ੀ ਰਾਮ ਨੇ ਅੰਦੋਲਨ ਕੀਤਾ ਗਿਆ ਅਤੇ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਵੀ.ਪੀ. ਸਿੰਘ ਵਲੋਂ ਲਾਗੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਤਾਂ ਹੀ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਕ ਕਰਵਾਉਣ ਵਿਚ ਸਫ਼ਲ ਹੋ ਸਕਦੇ ਹਾਂ। ਇਸ ਮੌਕੇ ਤਰਸੇਮ ਸਿੰਘ ਲੱਖੇਵਾਲੀ, ਸ਼ਮਸ਼ੇਰ ਸਿੰਘ ਭੂੰਦੜ, ਪ੍ਰੋਫ਼ੈਸਰ ਮਦਨ ਲਾਲ, ਬਲਦੇਵ ਸਿੰਘ ਸੇਖਾਂ, ਜੁਗਰਾਜ ਸਿੰਘ ਅਤੇ ਪਰਮਜੀਤ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਮਲੋਟ ਦੀ ਪਹਿਲੀ ਮੀਟਿੰਗ ’ਚ ਪਾਰਕਿੰਗ ਫ਼ੀਸ ਦੇ ਮਤੇ ’ਤੇ ਵਿਰੋਧ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਗੋਲਕ ਵਿਚੋਂ ਪੈਸੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।