03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੰਜਗਰਾਈਂ ਕਲਾਂ ’ਚ ਭਾਜਪਾ ਦੇ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਗੌਰਵ ਕੱਕੜ ਦਾ ਸਨਮਾਨ

ਅਜੀਤ ਡੈਸਕ 25-07-2026
ਪੰਜਗਰਾਈ ਕਲਾਂ, 24 ਜੁਲਾਈ (ਸੁਖਮੰਦਰ ਸਿੰਘ ਬਰਾੜ)-ਭਾਜਪਾ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮੰਤਰੀ ਨਿਵਸਲੂ ਵਲੋਂ ਜ਼ਿਲ੍ਹਾ ਫ਼ਰੀਦਕੋਟ ਤੋਂ ਦੂਸਰੀ ਵਾਰ ਗੌਰਵ ਕੱਕੜ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ (ਐਸ.ਸੀ. ਮੋਰਚਾ) ਜਸਪਾਲ ਸਿੰਘ ਪੰਜਗਰਾਈਂ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ। ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਗੌਰਵ ਕੱਕੜ ਦੇ ਦੂਸਰੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ ਨਾਲ਼ ਜ਼ਿਲ੍ਹੇ ਅੰਦਰ ਭਾਜਪਾ ਹੋਰ ਮਜ਼ਬੂਤੀ ਮਿਲੇਗੀ। ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵਲੋਂ ਜਸਪਾਲ ਪੰਜਗਰਾਈਂ ਵਲੋਂ ਪਾਰਟੀ ਪ੍ਰਤੀ ਪਿਛਲੇ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅਖ਼ੀਰ ਵਿਚ ਜਸਪਾਲ ਸਿੰਘ ਪੰਜਗਰਾਈਅਤੇ ਵਿਧਾਨ ਸਭਾ ਹਲਕਾ ਜੈਤੋ ਦੀ ਸਮੁੱਚੀ ਟੀਮ ਵਲੋਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੂੰ ਮਹਾਰਾਣਾ ਪ੍ਰਤਾਪ ਦਾ ਚਿੱਤਰ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਸੀਬ ਸਿੰਘ ਔਲਖ ਮੰਡਲ ਪ੍ਰਧਾਨ ਪੰਜਗਰਾਈਂ, ਜਸਵਿੰਦਰ ਸਿੰਘ ਮੱਤਾ, ਰਮਨ ਮਲਹੋਤਰਾ ਰਾਮੇਆਣਾ, ਰਜਿੰਦਰ ਸਿੰਘ ਮੱਲਾ, ਲਖਬੀਰ ਸਿੰਘ ਢਿੱਲਵਾਂ, ਵਕੀਲ ਸਿੰਘ ਪੰਜਗਰਾਈਂ, ਹਰਪ੍ਰੀਤ ਸਿੰਘ ਪੰਜਗਰਾਈਂ, ਸੇਵਕ ਸਿੰਘ ਸੰਧੂ, ਮਨਜੀਤ ਸਿੰਘ ਦਲ ਸਿੰਘ ਵਾਲਾ, ਜਗਦੀਸ਼ ਸਿੰਘ ਅਜਿੱਤ ਗਿੱਲ, ਗੁਰਜੀਤ ਸਿੰਘ ਅਜਿੱਤ ਗਿੱਲ, ਡਾਕਟਰ ਰੂਬੀ ਚੈਨਾ, ਮਿੰਟੂ ਮੜਾਕ, ਅਮਰਜੀਤ ਸਿੰਘ ਖੱਚੜਾ, ਗੁਰਪ੍ਰੀਤ ਸਿੰਘ ਰੋੜੀ ਕਪੂਰਾ, ਜਸਵੰਤ ਸਿੰਘ ਮੱਤਾ, ਦਵਿੰਦਰ ਸਿੰਘ ਸਿਵੀਆਂ, ਗੁਰਦੇਵ ਸਿੰਘ ਬੁਰਜ, ਡਾਕਟਰ ਬਲਵਿੰਦਰ ਸਿੰਘ ਬਰਗਾੜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ ਅਗਲੀ ਖ਼ਬਰ ਪਿੰਡ ਕਰੀਰਵਾਲੀ ਦੇ ਜਗਜੀਤ ਸਿੰਘ ਗੱਗੀ ਬਰਾੜ ‘ਆਪ’ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।