08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਢੁੱਡੀ ਦੇ ਗੁਰੂ ਨਾਨਕ ਸਕੂਲ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾB

ਅਜੀਤ ਡੈਸਕ 28-07-2026
ਕੋਟਕਪੂਰਾ, 27 ਜੁਲਾਈ (ਮੋਹਰ ਸਿੰਘ ਗਿੱਲ)-ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਢੁੱਡੀ ਦੀਆਂ ਲੜਕੀਆਂ ਨੇ 70ਵੀਂਆਂ ਪੰਜਾਬ ਰਾਜ ਜ਼ੋਨ ਪੱਧਰ ਦੀਆਂ ਸਕੂਲ ਖੇਡਾਂ ’ਚ ਭਾਗ ਲਿਆ ਅਤੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਐਮ.ਡੀ ਬਲਜੀਤ ਸਿੰਘ ਸੰਘਾ ਨੇ ਦੱਸਿਆ ਕਿ ਉਮਰ ਵਰਗ 14 ਅਤੇ 14 ਸਾਲ ਤੋਂ ਘੱਟ ਕੁਸ਼ਤੀ ’ਚ ਲੜਕੀਆਂ ਨੇ ਪਹਿਲਾ, ਦੂਜਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ। ਉਨ੍ਹਾਂ ਜੇਤੂ ਟੀਮਾਂ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਪ੍ਰਬੰਧ ਕਮੇਟੀ ਵਲੋਂ ਬੱਚਿਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਅਗਲੇ ਮੁਕਾਬਲੇ ’ਚ ਹੋਰ ਉਤਸ਼ਾਹ ਨਾਲ ਖੇਡਣ ਲਈ ਪ੍ਰੇਰਨਾ ਦਿੱਤੀ।
ਪਿਛਲੀ ਖ਼ਬਰ ਹੈਰੋਇਨ ਸਮਤੇ ਦੋ ਕਾਬੂ ਅਗਲੀ ਖ਼ਬਰ ਮਾਤਾ ਰਣਜੀਤ ਕੌਰ ਦੀ ਯਾਦ ਨੂੰ ਸਮਰਪਿਤ ਚੌਥਾ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।