02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵਰਕ ਪਰਮਿਟ ਲਗਾਉਣ ਬਦਲੇ ਲੱਖਾਂ ਦੀ ਠੱਗੀ ਮਾਰੀ- ਮਾਮਲਾ ਦਰਜ

ਅਜੀਤ ਡੈਸਕ 30-07-2026
ਫ਼ਰੀਦਕੋਟ, 29 ਜੁਲਾਈ (ਸਰਬਜੀਤ ਸਿੰਘ)-ਯੂ.ਕੇ ਦਾ ਵਰਕ ਪਰਮਿਟ ਲਾਉਣ ਬਦਲੇ ਕੋਟਕਪੂਰਾ ਦੇ ਇਕ ਵਿਅਕਤੀ ਵਲੋਂ 16 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਪੀੜ੍ਹਤ ਵਿਅਕਤੀ ਦੀ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸੰਦੀਪ ਕੌਰ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੇ ਰਿਸ਼ਤੇਦਾਰ ਦਾ ਯੂ.ਕੇ. ਦਾ ਵਰਕ ਪਰਮਿਟ ਲਗਵਾਉਣ ਲਈ ਯਸ਼ ਰਤਨ ਪੁੱਤਰ ਅਵਿਨਾਸ਼ ਕੁਮਾਰ ਵਾਸੀ ਕੋਟਕਪੂਰਾ ਵਲੋਂ ਤੌਰ ’ਤੇ ਉਸ ਪਾਸੋਂ 16,80,000/-ਰੁਪਏ ਲਏ ਸਨ। ਉਸ ਵਲੋਂ ਨਾ ਤਾਂ ਵਰਕ ਪਰਮਿਟ ਲਵਾ ਕੇ ਦਿੱਤਾ ਗਿਆ ਅਤੇ ਨਾ ਹੀ ਪੈਸੇ ਮੋੜੇ ਗਏ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ-2 ਫ਼ਰੀਦਕੋਟ ਵਿਖੇ ਧੋਖਾਧੜੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਮਾਜ ਸੇਵੀ ਕਰਨ ਗੋਇਲ ਨੇ ਆਰ. ਓ. ਲਵਾ ਕੇ ਮਨਾਇਆ ਜਨਮ ਦਿਨ ਅਗਲੀ ਖ਼ਬਰ ‘ਯਾਰ ਜਿਗਰੀ ਕਸੂਤੀ ਡਿਗਰੀ’ ਫ਼ਿਲਮ ਦੀ ਟੀਮ ਆਦੇਸ਼ ਕਾਲਜ ਪੁੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।