03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਹੁਸਨਰ ਦੇ ਲੋਕ ਨਸ਼ਿਆਂ ਖ਼ਿਲਾਫ਼ ਹੋਏ ਇਕੱਠੇ ਕਿਹਾ : ਪਿੰਡ ’ਚ ਟੌਫ਼ੀਆਂ ਵਾਂਗ ਵਿਕਦੈ ਨਸ਼ਾ

ਗਿੱਦੜਬਾਹਾ, 2 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਵਿਚ ਮਾਰੂ ਨਸ਼ਿਆਂ ਦੀ ਭਰਮਾਰ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਭੇਜਣ ਤੋਂ ਡਰਨ ਲੱਗੇ ਹਨ। ਸਰਕਾਰ ਦੇ ਰੰਗਲੇ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ 6ਵੇਂ ਦਰਿਆ ਨੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫ਼ੂਕ ਕੱਢ ਦਿੱਤੀ ਹੈ।

ਅਜੀਤ ਡੈਸਕ 03-08-2026
ਗਿੱਦੜਬਾਹਾ, 2 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਵਿਚ ਮਾਰੂ ਨਸ਼ਿਆਂ ਦੀ ਭਰਮਾਰ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਭੇਜਣ ਤੋਂ ਡਰਨ ਲੱਗੇ ਹਨ। ਸਰਕਾਰ ਦੇ ਰੰਗਲੇ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ 6ਵੇਂ ਦਰਿਆ ਨੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫ਼ੂਕ ਕੱਢ ਦਿੱਤੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਮਾਰੂ ਨਸ਼ਿਆਂ ਨੂੰ ਖ਼ਤਮ ਕਰਨ ਲਈ ਅਕਸਰ ਹੀ ਮੁਹਿੰਮ ਵਿੱਢੀ ਜਾਂਦੀ ਰਹੀ ਹੈ, ਪ੍ਰੰਤੂ ਇਹ ਮੁਹਿੰਮ ਕੁਝ ਸਮੇਂ ਦੀ ਮਹਿਮਾਨ ਬਣ ਕੇ ਠੰਡੇ ਬਸਤੇ ਵਿਚ ਪੈਂਦੀ ਰਹੀ। ਮੌਜੂਦਾ ਸਰਕਾਰ ਵਲੋਂ ਵੀ ਤਰ੍ਹਾਂ-ਤਰ੍ਹਾਂ ਦੇ ਨਾਵਾਂ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਜਾ ਰਹੀ ਹੈ, ਪ੍ਰੰਤੂ ਜ਼ਮੀਨੀ ਹਰੀਕਤ ਕੋਹਾਂ ਦੂਰ ਨਜ਼ਰ ਆ ਰਹੀ ਹੈ। ਗਿੱਦੜਬਾਹਾ ਦੀ ਵੱਖੀ ਵਿਚ ਵਸੇ ਪਿੰਡ ਹੁਸਨਰ ਦੇ ਪਿੰਡ ਵਾਸੀਆਂ ਪੰਚ ਨਛੱਤਰ ਸਿੰਘ, ਕਰਨਵੀਰ ਸਿੰਘ ਸਾਬਕਾ ਪੰਚ, ਮੰਗਾ ਸਿੰਘ, ਸੁਖਦੇਵ ਸਿੰਘ, ਜਸਕਰਨ ਸਿੰਘ, ਨਛੱਤਰ ਸਿੰਘ, ਬਲਰਾਜ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮਰਦ ਤੇ ਔਰਤਾਂ ਵਲੋਂ ਨਸ਼ਾ ਤਸਕਰਾਂ ਤੋਂ ਦੁਖੀ ਹੋ ਕੇ ਇਕੱਠੇ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਇਕ ਪਾਸੇ ਬਾਬਾ ਗੰਗਾ ਰਾਮ ਜੀ ਦਾ ਡੇਰਾ ਹੈ ਅਤੇ ਨਜ਼ਦੀਕ ਹੀ ਸਰਕਾਰੀ ਸਕੂਲ ਹੈ, ਜਿਸ ਕੋਲ ਨਸ਼ਾ ਵੇਚਣ ਤੇ ਖ਼ਰੀਦਣ ਵਾਲਿਆਂ ਦਾ ਸਵੇਰ ਤੋਂ ਦੇਰ ਸ਼ਾਮ ਤੱਕ ਤਾਂਤਾ ਲੱਗਿਆ ਰਹਿੰਦਾ ਹੈ। ਉਹ ਅਕਸਰ ਚਿੱਟੇ ਬਾਰੇ ਸੁਣਦੇ ਜ਼ਰੂਰ ਸਨ, ਪ੍ਰੰਤੂ ਦੇਖਿਆ ਨਹੀਂ ਸੀ। ਹੁਣ ਤਾਂ ਅਜਿਹੀ ਨਸ਼ੇ ਦੀ ਹਨੇ੍ਰੀ ਆ ਗਈ ਹੈ ਕਿ ਛੋਟੇ-ਛੋਟੇ ਜਵਾਕ ਵੀ ਨਸ਼ਾ ਹੱਥਾਂ ਵਿਚ ਸ਼ਰੇ੍ਹਆਮ ਫ਼ੜ੍ਹੀ ਫ਼ਿਰਦੇ ਹਨ। ਮਾਪੇ ਲੜਕੀਆਂ ਅਤੇ ਛੋਟੇ ਬੱਚਿਆਂ ਨੂੰ ਇਕੱਲਿਆਂ ਸਕੂਲ ਭੇਜਣ ਤੋਂ ਡਰਦੇ ਹਨ। ਨਸ਼ੇੜੀ ਲੜਕੀਆਂ ਨੂੰ ਸ਼ਰੇ੍ਹਆਮ ਭੈੜੇ ਤੰਜ਼ ਕਸਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਰੰਗਲੇ ਪੰਜਾਬ ਹੋਣ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਕਦੀ ਨਸ਼ੇ ਦੀ ਐਨੀ ਭਰਮਾਰ ਨਹੀਂ ਸੀ ਦੇਖੀ ਕਿ ਜਿਹੜੀ ਹੁਣ ਦੋ ਕੁ ਸਾਲਾਂ ਦੀ ਐਨੀ ਵਧ ਗਈ ਹੈ ਕਿ ਆਉਣ ਵਾਲੀ ਪੀੜ੍ਹੀ ਪੂਰੀ ਤਰ੍ਹਾਂ ਖ਼ਤਮ ਹੋ ਰਹੀ ਹੈ। ਪ੍ਰੰਤੂ ਨਸ਼ਾ ਤਸਕਰਾਂ ਨੂੰ ਨੱਥ ਨਹੀਂ ਪਾਈ ਜਾ ਰਹੀ। ਅਨੇਕਾਂ ਹੀ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਗਏ ਹਨ। ਆਸਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਨੌਜਵਾਨ ਲੜਕੇ ਉਨ੍ਹਾਂ ਦੇ ਪਿੰਡ ਸ਼ਰੇ੍ਹਆਮ ਆਉਂਦੇ ਹਨ ਅਤੇ ਟੌਫ਼ੀਆਂ ਵਾਂਗ ਵਿਕਦੇ ਨਸ਼ੇ ਨੂੰ ਬੇਖ਼ੌਫ਼ ਹੋ ਕੇ ਖ਼ਰੀਦ ਕੇ ਲੈ ਜਾਂਦੇ ਹਨ। ਜਾਣਕਾਰੀ ਅਨੁਸਾਰ ਗਿੱਦੜਬਾਹਾ ਸ਼ਹਿਰ ਵੀ ਚਿੱਟੇ ਦੀ ਸਮਗਲਿੰਗ ’ਚ ਖ਼ੂਬ ਚਰਚਾ ਵਿਚ ਹੈ। ਗਿੱਦੜਬਾਹਾ ਪਿੰਡ, ਵਾਲਮੀਕਿ ਮੁਹੱਲਾ ਅਜਿਹੇ ਚਰਚਿਤ ਮੁਹੱਲੇ ਹਨ, ਜਿੱਥੇ ਦਰਜਨਾਂ ਹੀ ਨੌਜਵਾਨਾਂ ਦੀ ਚਿੱਟੇ ਨਾਲ ਮੌਤ ਹੋ ਗਈ, ਪ੍ਰੰਤੂ ਨਸ਼ਾ ਤਸਕਰ ਸ਼ਰੇ੍ਹਆਮ ਵੱਡੀ ਪੱਧਰ ’ਤੇ ਚਿੱਟਾ ਵੇਚ ਕੇ ਜਵਾਨੀ ਨਾਲ ਖ਼ਿਲਵਾੜ ਕਰ ਰਹੇ ਹਨ। ਚਿੱਟੇ ਦੀ ਤਸਕਰੀ ਦੇ ਕਿੰਗ ਵਲੋਂ ਹੁਣ ਗੁਆਂਢੀ ਸ਼ਹਿਰਾਂ ਵਿਚ ਆਪਣੀ ਬਰਾਂਚ ਖੋਲੇ੍ ਜਾਣ ਦੀ ਖ਼ੂਬ ਚਰਚਾ ਹੈ। ਪਿੰਡ ਥਰਾਜਵਾਲਾ ਵਿਚ ਬੀਤੇ ਇਕ ਕੁ ਮਹੀਨੇ ਵਿਚ ਤਿੰਨ ਨੌਜਵਾਨਾਂ ਦੀ ਚਿੱਟੇ ਨਾਲ ਮੌਤ ਹੋ ਗਈ ਸੀ। ਪੁਲਿਸ ਵਲੋਂ ਅਕਸਰ ਹੀ ਚਿੱਟੇ ਦੇ ਛੋਟੇ-ਛੋਟੇ ਵਪਾਰੀਆਂ ਨੂੰ ਫ਼ੜ੍ਹ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ, ਪ੍ਰੰਤੂ ਵੱਡੇ ਮਗਰਮੱਛ ਸ਼ਰੇ੍ਆਮ ਆਪਣਾ ਧੰਦਾ ਬੇਰੋਕ-ਟੋਕ ਚਲਾ ਕੇ ਵਧ-ਫੁੱਲ ਰਹੇ ਹਨ। ਇਕੱਤਰ ਹੋਏ ਪਿੰਡ ਹੁਸਨਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਇੰਪੀਰੀਅਲ ਪਬਲਿਕ ਸਕੂਲ ਵਿਖੇ ਨਵੇਂ ਪ੍ਰਿੰਸੀਪਲ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਪੰਜ ਦਿਨ ਤੋਂ ਲਾਪਤਾ ਨਾਬਾਲਗ ਲੜਕੀ ਦਾ ਨਹੀਂ ਮਿਲਿਆ ਕੋਈ ਸੁਰਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।