ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀ ਜੁਲਾਈ ਤੋਂ ਅਕਤੂਬਰ 2026 ਤੱਕ ਦੀ ਕਣਕ ਪ੍ਰਾਪਤ ਕਰਨਾ ਯਕੀਨੀ ਬਣਾਉਣ-ਗੁਰਜੀਤ ਸਿੰਘ ਦਿਓਲ
ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਆਉਂਦੇ ਲਾਭਪਾਤਰੀਆਂ ਨੂੰ ਜੁਲਾਈ 2026 ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਦੀ ਕਣਕ ਵੰਡੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਫ਼ਰੀਦਕੋਟ ਗੁਰਜੀਤ ਸਿੰਘ ਦਿਓਲ ਨੇ ਜ਼ਿਲ੍ਹੇ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਆਉਂਦੇ ਸਮੂਹ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਦੇ ਸਬੰਧਿਤ ਡਿਪੂ ਹੋਲਡਰ ਪਾਸੋਂ ਬਣਦੀ ਕਣਕ ਪ੍ਰਾਪਤ ਕਰਨੀ ਯਕੀਨੀ ਬਣਾਉਣ।
ਅਜੀਤ ਡੈਸਕ
11-08-2026