11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੀ ਭਰਵੀਂ ਇਕੱਤਰਤਾ

ਕੋਟਕਪੂਰਾ, 10 ਅਗਸਤ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੀ ਜਨਰਲ/ਫੈਮਿਲੀ ਮੀਟਿੰਗ ਪ੍ਰਧਾਨ ਲਾਇਨ ਕੁਲਵੰਤ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪ੍ਰਧਾਨ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਉਪਰ ਚਾਨਣਾ ਪਇਆ ਅਤੇ ਲਗਾਏ ਗਏ ਪ੍ਰੋਜੈਕਟ ਉਪਰ ਵਿਚਾਰ ਚਰਚਾ ਕੀਤੀ ਗਈ।

ਅਜੀਤ ਡੈਸਕ 11-08-2026
ਕੋਟਕਪੂਰਾ, 10 ਅਗਸਤ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੀ ਜਨਰਲ/ਫੈਮਿਲੀ ਮੀਟਿੰਗ ਪ੍ਰਧਾਨ ਲਾਇਨ ਕੁਲਵੰਤ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪ੍ਰਧਾਨ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਉਪਰ ਚਾਨਣਾ ਪਇਆ ਅਤੇ ਲਗਾਏ ਗਏ ਪ੍ਰੋਜੈਕਟ ਉਪਰ ਵਿਚਾਰ ਚਰਚਾ ਕੀਤੀ ਗਈ। ਹਾਜ਼ਰ ਮੈਂਬਰਾਂ ਵਲੋਂ ਇਸ ’ਤੇ ਤਸੱਲੀ ਪ੍ਰਗਟ ਕੀਤੀ ਗਈ। ਖ਼ਜ਼ਾਨਚੀ ਜਗਸੀਰ ਸਿੰਘ ਸਰਪੰਚ ਵਲੋਂ ਪਿਛਲੇ ਸਾਲ ਦਾ ਹਿਸਾਬ-ਕਿਤਾਬ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਲਾਇਨ ਰਾਜਿੰਦਰ ਸਿੰਘ ਸਰਾਂ ਵਲੋਂ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਾਲ ਵਿਚ ਗਵਰਨਰ ਵਲੋਂ ਲਗਾਉਣ ਵਾਲੇ ਪ੍ਰੋਜੈਕਟਾਂ ਵਿਚ ਵਧ ਚੜ੍ਹ ਕਿ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਲਾਇਨ ਵਿਕਰਾਂਤ ਧੀਂਗੜਾ ਵਲੋਂ ਨਿਭਾਈ ਗਈ। ਇਸ ਮੀਟਿੰਗ ਵਿਚ ਨਵੇਂ ਮੈਂਬਰ ਗੁਰਿੰਦਰ ਸਿੰਘ ਮਠਾੜੂ ਨੂੰ ਜੋਜੋ ਪਿੰਨ ਲਗਾ ਕੇ ਕਲੱਬ ਵਿਚ ਸ਼ਾਮਿਲ ਕੀਤਾ ਗਿਆ। ਇਸ ਮੀਟਿੰਗ ਵਿਚ ਲਾਇਨ ਲੇਡੀਜ਼ ਅਤੇ ਬੱਚਿਆਂ ਵਲੋਂ ਤੰਬੋਲਾ ਅਤੇ ਵੱਖ-ਵੱਖ ਗੇਮਾਂ ਖੇਡ ਕੇ ਸਭਨਾਂ ਦਾ ਖ਼ੂੁਬ ਮਨੋਰੰਜਨ ਕੀਤਾ ਗਿਆ। ਅੰਤ ਵਿਚ ਲਾਇਨ ਲੇਡੀਜ ਵਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੀਟਿੰਗ ਵਿਚ ਐਮ.ਜੇ.ਐਫ ਲਾਇਨ ਗੁਰਦੀਪ ਸਿੰਘ, ਲਾਇਨ ਰਣਜੀਤ ਸਿੰਘ ਕੱਕੜ ਐਡਵੋਕੇਟ, ਲਾਇਨ ਸੰਦੀਪ ਕੌੜਾ, ਲਾਇਨ ਮਨਮੋਹਨ ਕਿ੍ਰਸ਼ਨ ਗੋਇਲ, ਲਾਇਨ ਨਵਾਬ ਸਿੰਘ, ਲਾਇਨ ਗੁਰਦੀਪ ਸਿੰਘ ਸੈਕਟਰੀ, ਲਾਇਨ ਚਰਨਜੀਤ ਸਿਡਾਨਾ ਐਡਵੋਕੇਟ, ਲਾਇਨ ਜੋਗਿੰਦਰ ਸਿੰਘ ਜੋਗਾ, ਲਾਇਨ ਆਸ਼ੂਲ ਬਾਂਸਲ, ਲਾਇਨ ਸ਼ਸ਼ੀ ਚੋਪੜਾ, ਲਾਇਨ ਸੁਖਵਿੰਦਰ ਸਿੰਘ ਹੈਲੀ ਆਦਿ ਪਰਿਵਾਰ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਨਾਲੋਂ ਤੋੜ ਵਿਛੋੜਾ ਕਰਕੇ ਭਾਰਤੀ ਜਨਤਾ ਪਾਰਟੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀ ਜੁਲਾਈ ਤੋਂ ਅਕਤੂਬਰ 2026 ਤੱਕ ਦੀ ਕਣਕ ਪ੍ਰਾਪਤ ਕਰਨਾ ਯਕੀਨੀ ਬਣਾਉਣ-ਗੁਰਜੀਤ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।