22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨੈਸ਼ਨਲ ਯੂਥ ਕਲੱਬ ਦੀ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਆਰੰਭ : ਸੁਰੇਸ਼ ਅਰੋੜਾ

ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਵਲੋਂ ਮ੍ਰਿਤਕ ਦੇਹ ਨੂੰ ਘਰ ਤੋਂ ਸ਼ਮਸ਼ਾਨ ਘਾਟ ਤੱਕ ਸਤਿਕਾਰ ਸਹਿਤ ਲੈ ਕੇ ਜਾਣ ਲਈ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਸਨ। ਕਲੱਬ ਦੇ ਪ੍ਰਧਾਨ ਪ੍ਰਿੰ.

ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਵਲੋਂ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਸ਼ੁਰੂ ਕਰਨ ਮੌਕੇ ਕਲੱਬ ਦੇ ਪ੍ਰਧਾਨ ਪ੍ਰਿੰ. ਸੁਰੇਸ਼ ਅਰੋੜਾ, ਸੋਨੂੰ ਜੈਨ, ਸੁਖਵਿੰਦਰ ਜੌਹਰ, ਡਾ. ਸੰਜੀਵ ਸੇਠੀ, ਰਾਜੇਸ਼ ਸੁਖੀਜਾ ਅਤੇ ਹੋਰ। ਅਜੀਤ ਤਸਵੀਰ 22-08-2026
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਵਲੋਂ ਮ੍ਰਿਤਕ ਦੇਹ ਨੂੰ ਘਰ ਤੋਂ ਸ਼ਮਸ਼ਾਨ ਘਾਟ ਤੱਕ ਸਤਿਕਾਰ ਸਹਿਤ ਲੈ ਕੇ ਜਾਣ ਲਈ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਸਨ। ਕਲੱਬ ਦੇ ਪ੍ਰਧਾਨ ਪ੍ਰਿੰ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਨੈਸ਼ਨਲ ਯੂਥ ਕਲੱਬ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਪਿਛਲੇ ਲੰਮੇ ਸਮੇਂ ਤੋਂ ਬੰਦ ਸਨ ਨੂੰ ਲੋਕਾਂ ਦੀ ਮੰਗ ’ਤੇ ਗੱਡੀ ਤਿਆਰ ਕਰਕੇ ਸੇਵਾਵਾਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਗੱਡੀ ਰਾਮ ਬਾਗ ਨੇੜੇ ਮਹਾਤਮਾ ਗਾਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਖੜ੍ਹੀ ਹੋਵੇਗੀ ਡਰਾਈਵਰ ਸੁਖਦੇਵ ਸਿੰਘ ਅਤੇ ਕਲੱਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਗੱਡੀ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਪ੍ਰੋਜੈਕਟ ਦੇ ਚੇਅਰਮੈਨ ਡਾ. ਸੰਜੀਵ ਸੇਠੀ ਹਨ ਜਦ ਕਿ ਪ੍ਰੋਜੈਕਟ ਦੇ ਕੋ ਪ੍ਰੋਜੈਕਟ ਚੇਅਰਮੈਨ ਰਾਜੇਸ਼ ਕੁਮਾਰ ਰਾਜੂ ਹਨ। ਇਸ ਮੌਕੇ ਜਨਰਲ ਸਕੱਤਰ ਸੋਨੂੰ ਜੈਨ, ਵਿੱਤ ਸਕੱਤਰ ਸੁਖਵਿੰਦਰ ਸਿੰਘ ਜੌਹਰ, ਰਾਜੇਸ਼ ਸੁਖੀਜਾ ਪ੍ਰੋਜੈਕਟ ਚੇਅਰਮੈਨ ਸ਼ੇਖ ਫਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ ਫ਼ਰੀਦਕੋਟ, ਡਰਾਈਵਰ ਸੁਖਦੇਵ ਸਿੰਘ ਸੁੱਖਾ, ਕੇਅਰ ਟੇਕਰ ਸਰਬਜੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਕੰਮਾਂ ਦੀ ਪੈਰਵੀ ਲਈ ਅਰਸ਼ ਸੱਚਰ ਵਲੋਂ ਵਿਸ਼ੇਸ਼ ਮੁਹਿੰਮ 31 ਅਗਸਤ ਤੱਕ ਅਗਲੀ ਖ਼ਬਰ ਪੁਲਿਸ ਵਲੋਂ ਅੰਤਰਰਾਜੀ ਚੋਰ ਗਰੋਹ ਦੇ 8 ਮੈਂਬਰ ਕਾਬੂ, ਕਈ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫ਼ਾਸ਼ ਜ਼ਿਲ੍ਹਾ ਪੁਲਿਸ ਮੁਖੀ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।