22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੰਤ ਬਾਬਾ ਲਛਮਣ ਦਾਸ ਦੀ 15ਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

ਦੋਦਾ, 21 ਅਗਸਤ (ਰਵੀਪਾਲ)-ਸੰਤ ਬਾਬਾ ਲਛਮਣ ਦਾਸ ਜੀ ਦੀ 15ਵੀਂ ਬਰਸੀ ਮੌਕੇ ਸੰਤ ਬਾਬਾ ਲਛਮਣ ਦਾਸ ਜੀ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਪਿੰਡ ਸੂਰੇਵਾਲਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੂਰੇਵਾਲਾ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੀ ਸਰਪੰਚ ਰਾਣੀ ਕੌਰ ਵਲੋਂ ਕੀਤਾ ਗਿਆ।

ਕੈਂਪ ਦੌਰਾਨ ਖ਼ੂਨਦਾਨ ਕਰਦੇ ਦਾਨੀ ਸੱਜਣ। ਤਸਵੀਰ: ਰਵੀਪਾਲ 22-08-2026
ਦੋਦਾ, 21 ਅਗਸਤ (ਰਵੀਪਾਲ)-ਸੰਤ ਬਾਬਾ ਲਛਮਣ ਦਾਸ ਜੀ ਦੀ 15ਵੀਂ ਬਰਸੀ ਮੌਕੇ ਸੰਤ ਬਾਬਾ ਲਛਮਣ ਦਾਸ ਜੀ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਪਿੰਡ ਸੂਰੇਵਾਲਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੂਰੇਵਾਲਾ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੀ ਸਰਪੰਚ ਰਾਣੀ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਗੋਇਲ ਬਲੱਡ ਬੈਂਕ ਬਠਿੰਡਾ ਦੀ ਟੀਮ ਵਲੋਂ ਖ਼ੂਨਦਾਨੀਆਂ ਦਾ ਖ਼ੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਕੁੱਲ 28 ਯੂਨਿਟ ਖ਼ੂਨਦਾਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਇਸ ਨੇਕ ਕਾਰਜ ਲਈ ਉਤਸਾਹਤ ਕੀਤਾ ਗਿਆ। ਕੈਂਪ ਦੇ ਅੰਤ ਵਿਚ ਸਰਪੰਚ ਰਾਣੀ ਕੌਰ ਨੇ ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ, ਗੋਇਲ ਬਲੱਡ ਬੈਂਕ ਬਠਿੰਡਾ ਦੀ ਡਾਕਟਰਾਂ ਅਤੇ ਟੀਮ ਤੇ ਸਪੋਰਟਸ ਕਲੱਬ ਦੇ ਮੈਂਬਰਾਂ ਸਮੇਤ ਸਹਿਯੋਗ ਕਰਨ ਵਾਲੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਮਨਰੇਗਾ ਕਾਮਿਆਂ ਦੇ ਰੋਸ ਮੁਜ਼ਾਹਰੇ ਵਿਚ ਆ ਕੇ ਮੰਗਾਂ ਪੂਰੀਆਂ ਕਰਨ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।