05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐੱਮ.ਪੀ. ਕਾਲਜ ਡੱਬਵਾਲੀ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 29-03-2026
ਡੱਬਵਾਲੀ, 28 ਮਾਰਚ (ਇਕਬਾਲ ਸਿੰਘ ਸ਼ਾਂਤ)-ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਵਿਚ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਡਾ. ਵਿਵੇਕ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਉਨ੍ਹਾਂ ਦੀ ਮਾਤਾ ਸ਼ਸ਼ੀਪ੍ਰਭਾ ਅਗਰਵਾਲ ਤੇ ਧਰਮਪਤਨੀ ਸਪਨਾ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਸਮਾਗਮ ਦਾ ਆਗਾਜ਼ ਵਿਦਿਅਕ ਸ਼ੋਭਾ ਯਾਤਰਾ ਨਾਲ ਹੋਇਆ | ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਨੇ ਮਾਂ ਸਰਸਵਤੀ ਦੀ ਮੂਰਤੀ ਸਨਮੁੱਖ ਜੋਤ ਜਗਾ ਕੇ ਸਮਾਗਮ ਦਾ ਆਗਾਜ਼ ਕੀਤਾ |
ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ, ਜਦੋਂਕਿ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਡਿਗਰੀ ਵੰਡ ਸਮਾਗਮ ਮੌਕੇ ਕਰੀਬ 140 ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ | ਆਪਣੇ ਸੰਬੋਧਨ ਵਿਚ ਮੁੱਖ ਮਹਿਾਨ ਡਾ. ਵਿਵੇਕ ਅਗਰਵਾਲ ਨੇ ਕਿਹਾ ਕਿ ਡਿਗਰੀ ਵੰਡ ਸਮਾਗਮ ਕਿਸੇ ਵੀ ਵਿਦਿਆਰਥੀ ਦੇ ਜੀਵਨ ਦਾ ਸੁਨਹਿਰੀ ਪਲ ਹੁੰਦਾ ਹੈ, ਜਦੋਂ ਸੰਘਰਸ਼ ਸਫ਼ਲਤਾ ਵਿਚ ਬਦਲਦਾ ਹੈ |
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜੀਵਨ ਵਿਚ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਆ | ਇਸ ਮੌਕੇ ਯੂਨੀਵਰਸਿਟੀ ਮੈਰਿਟ ਸੂਚੀ ਵਿਚ ਅੱਵਲ ਰਹੀਆਂ ਵਿਦਿਆਰਥਣਾਂ ਧਨਵੀਰ ਤੇ ਸਾਕਸ਼ੀ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ.ਡੀ.ਐੱਮ. ਅਰਪਿਤ ਸੰਗਲ, ਡੀ.ਐੱਸ.ਪੀ. ਕਪਿਲ ਅਹਲਾਵਤ, ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵਕੁਮਾਰ ਸ਼ਰਮਾ, ਇਨੈਲੋ ਸ਼ਹਿਰੀ ਦੇ ਸੰਯੋਜਕ ਸੰਦੀਪ ਗਰਗ, ਕਾਲਜ ਕਮੇਟੀ ਦੇ ਮੀਤ ਪ੍ਰਧਾਨ ਨਰੇਸ਼ ਮਿੱਤਲ, ਹਰਿਪ੍ਰਕਾਸ਼ ਸ਼ਰਮਾ, ਸੁਰਿੰਦਰ ਧੁਨੀਕਾ, ਸੌਰਭ ਗਰਗ ਸਮੇਤ ਕਈ ਪਤਵੰਤੇ ਮੌਜੂਦ ਸਨ | ਆਖ਼ਰ ਵਿਚ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੁਸ਼ਿਆਰ ਬੱਚਿਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸਿਹਤ ਤੇ ਸਿੱਖਿਆ ਸੰਬੰਧੀ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।