ਸ੍ਰੀ ਮੁਕਤਸਰ ਸਾਹਿਬ, 14 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਦੀ ਪ੍ਰਧਾਨਗੀ ਹੇਠ ਹੋਈ | ਪ੍ਰਧਾਨਗੀ ਮੰਡਲ ਵਿਚ ਮੇਜਰ ਸਿੰਘ ਤੋਂ ਇਲਾਵਾ ਨਛੱਤਰ ਸਿੰਘ ਜੈਤੋ, ਪਰਸ਼ੋਤਮ ਲਾਲ ਗਿਰਧਰ, ਅਜਾਇਬ ਸਿੰਘ ਸੋਹਣੇਵਾਲਾ, ਕਰਨੈਲ ਸਿੰਘ ਮਾੜੀ ਮੁਸਤਫ਼ਾ, ਜੋਗਾ ਸਿੰਘ ਭੁੱਲਰ ਸ਼ਾਮਿਲ ਹੋਏ | ਮੀਟਿੰਗ ਵਿਚ ਸਭ ਤੋਂ ਪਹਿਲਾਂ ਮਦਨ ਲਾਲ ਸੇਵਾ ਮੁਕਤ ਚੀਫ਼ ਸਟੋਰ ਕੀਪਰ ਦੇ ਸਦੀਵੀ ਵਿਛੋੜੇ 'ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਉਸ ਤੋਂ ਬਾਅਦ ਫ਼ਰਵਰੀ ਮਹੀਨੇ ਦੇ ਜਨਮ ਦਿਨ ਵਾਲੇ ਸਾਥੀਆਂ ਹਰਬੰਸ ਸਿੰਘ ਛੱਤਿਆਣਾ, ਅਮਰੀਕ ਸਿੰਘ ਸੇਵਾ ਮੁਕਤ ਇੰਸਪੈਕਟਰ, ਰਮੇਸ਼ਵਰ ਕੁਮਾਰ ਸੇਵਾ ਮੁਕਤ ਡੀ.ਪੀ.ਏ., ਕਰਨੈਲ ਸਿੰਘ ਮਾੜੀ ਅਤੇ ਕੌਰ ਸਿੰਘ ਸੰਗੂਧੌਣ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ ਗਈ | ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਯੂਨੀਅਨ ਨਾਲ ਮੀਟਿੰਗ ਦੇ ਕੇ ਮੀਟਿੰਗ ਨਹੀਂ ਕੀਤੀ ਗਈ | ਪੱਛਮੀ ਬੰਗਾਲ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਸਰਕਾਰ ਨੂੰ ਡੀ.ਏ. ਘੱਟ ਦੇਣ ਬਾਰੇ ਅਤੇ ਜੋ ਪਹਿਲਾਂ ਦੀ ਇਸ ਦੀਆਂ ਕਿਸ਼ਤਾਂ ਦਿੱਤੀਆ ਸਨ, ਉਨ੍ਹਾਂ ਦਾ ਬਕਾਇਆ ਨਾ ਦੇਣ ਸੰਬੰਧੀ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਡੀ.ਏ. ਮੁਲਾਜ਼ਮਾਂ ਨੂੰ ਖੈਰਾਤ ਨਹੀਂ, ਇਹ ਇਨ੍ਹਾਂ ਦਾ ਜ਼ਮਹੂਰੀ ਹੱਕ ਹੈ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਸਾਰੇ ਭਾਰਤ ਵਿਚ ਲਾਗੂ ਹੁੰਦਾ ਹੈ | ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ 16 ਪ੍ਰਤੀਸ਼ਤ ਡੀ.ਏ. ਦੇਵੇ ਤੇ ਰਹਿੰਦਾ ਬਕਾਇਆ ਵੀ ਦਿੱਤਾ ਜਾਵੇ | ਸਟੇਜ ਦੀ ਕਾਰਵਾਈ ਨਛੱਤਰ ਸਿੰਘ ਜੈਤੋ ਵਲੋਂ ਚਲਾਈ ਗਈ | ਇਸ ਮੌਕੇ ਬਲਦੇਵ ਰਾਜ, ਲਹਿਣਾ ਸਿੰਘ, ਰਛਪਾਲ ਸਿੰਘ, ਤਰਸੇਮ ਸਿੰਘ, ਪੁਸ਼ਪਿੰਦਰ ਕੁਮਾਰ ਨਾਰੰਗ, ਅਜੀਤ ਕੁਮਾਰ, ਮੰਦਰ ਸਿੰਘ, ਮਨਜੀਤ ਸਿੰਘ ਸੰਗੂਧੌਣ, ਜੋਰਾ ਸਿੰਘ ਘਾਂਗਾ, ਗੁਰਮੇਲ ਸਿੰਘ, ਮਲਕੀਤ ਸਿੰਘ ਅਬੁੱਲਖੁਰਾਣਾ, ਮਲਕੀਤ ਸਿੰਘ ਵੀਰੇਵਾਲਾ, ਗਿਆਨ ਚੰਦ, ਇੰਦਰਪਾਲ ਸਿੰਘ ਸੰਧੂ, ਅਮਰਜੀਤ ਮਹਾਂਬੱਧਰ, ਜੋਗਿੰਦਰ ਸਿੰਘ, ਇੰਦਰ ਸਿੰਘ ਮਲੋਟ, ਰਾਮਪਾਲ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |