ਫ਼ਰੀਦਕੋਟ, 15 ਫ਼ਰਵਰੀ (ਸਟਾਫ਼ ਰਿਪੋਰਟਰ)-ਮਹਾਂਸ਼ਿਵਰਾਤਰੀ ਦਾ ਤਿਉਹਾਰ ਅੱਜ ਬਲਬੀਰ ਐਵੀਨਿਉ ਕਾਲੀ ਮਾਤਾ ਮੰਦਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰ ਦੇ ਪ੍ਰਧਾਨ ਤਿਲਕ ਰਾਜ ਤਮਬੋਲੀ ਨੇ ਦੱਸਿਆ ਕਿ ਸਾਰੇ ਹੀ ਧਾਰਮੀਕ ਤਿਉਹਾਰ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ | ਇਸ ਕੰਮ ਵਿਚ ਹਰ ਵਰਗ ਦੇ ਲੋਕਾਂ ਦਾ ਪੂਰਾ ਸਹਿਯੋਗ ਹੁੰਦਾ ਹੈ | ਇਸ ਮੌਕੇ ਵੀਰ ਸ੍ਰੈਸਟ ਓਮ ਪ੍ਰਕਾਸ਼ ਬੋਹਤ ਆਲ ਇੰਡੀਆ ਜਨਰਲ ਸਕੱਤਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ | ਇਸ ਮੌਕੇ ਮਨੂੰ ਤਮਬੋਲੀ ਵਾਈਸ ਪ੍ਰਧਾਨ, ਵੀਰ ਰਾਹੁਲ, ਭੂਤਨਾਥ, ਸ਼ਾਮ ਲਾਲ, ਗੂਗਨ, ਰਵੀ ਤਮਬੋਲੀ, ਰਾਜੂ, ਦਾਣਾ, ਬਾਬਾ ਅਤੇ ਹੋਰ ਮੈਂਬਰ ਹਾਜ਼ਰ ਸਨ¢