22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬਲਾਕ ਸਾਦਿਕ ਦੇ 13 ਪਿੰਡਾਂ 'ਚ ਅਮਰੀਕਾ-ਭਾਰਤ ਸਮਝੌਤੇ ਦੀਆਂ ਕਾਪੀਆਂ ਸਾੜੀਆਂ

ਅਜੀਤ ਡੈਸਕ 16-02-2026
ਸਾਦਿਕ, 15 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਸਾਦਿਕ ਵਿਚ ਅਮਰੀਕਾ ਅਤੇ ਭਾਰਤ ਦੇ ਸਾਂਝੇ ਬਿਆਨ ਦੀਆਂ ਕਾਪੀਆਂ ਸਾੜੀਆਂ ਗਈਆਂ | ਅਮਰੀਕਾ ਵਲੋਂ ਖੇਤੀਬਾੜੀ ਉਤਪਾਦ ਅਤੇ ਡੇਅਰੀ ਸੈਕਟਰ ਸਬੰਧੀ ਜੋ ਸਮਝੌਤਾ ਕੀਤਾ ਗਿਆ ਹੈ ਉਸ ਨੂੰ ਜਲਦੀ ਤੋਂ ਜਲਦੀ ਰੱਦ ਕਰਨ ਦੀ ਮੰਗ ਕੀਤੀ ਗਈ ਕਿਉਂਕਿ ਇਹ ਸਮਝੌਤਾ ਕਿਸਾਨ ਵਿਰੋਧੀ ਵਪਾਰ ਵਿਰੋਧੀ ਅਤੇ ਮਜ਼ਦੂਰਾਂ ਦੇ ਵਿਰੋਧ ਵਿਚ ਹੈ | ਇਸ ਲਈ ਹੀ ਕਿਸਾਨ ਯੂਨੀਅਨ ਨੇ ਆਪਣਾ ਸਖਤ ਵਿਰੋਧ ਕਰਦੇ ਹੋਏ ਬਲਾਕ ਸਾਦਿਕ ਦੇ 13 ਪਿੰਡਾਂ, ਮਚਾਕੀ ਕਲਾਂ, ਜੰਡ ਵਾਲਾ, ਮਹਿਮੂਆਣਾ , ਮਿੱਡੂ ਮਾਨ, ਮੁਮਾਰਾ , ਡੋਡ ਸਾਦਿਕ ਮੁੱਖ ਚੌਂਕ, ਪਿੰਡੀ ਬਲੋਚਾਂ, ਅਹਿਲ , ਕਾਉਣੀ, ਚੇਤ ਸਿੰਘ ਵਾਲਾ, ਬੀਹਲੇ ਵਾਲਾ ਅਤੇ ਪਿੰਡ ਸ਼ੇਰ ਸਿੰਘ ਵਾਲਾ ਵਿਚ ਕਿਸਾਨਾਂ ਦੀ ਭਰਪੂਰ ਹਾਜ਼ਰੀ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸਾਂਝੇ ਬਿਆਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਸਾਰੀ ਪ੍ਰਕਿਰਿਆ ਦੀ ਅਗਵਾਈ ਸੀਨੀਅਰ ਮੀਤ ਪ੍ਰਧਾਨ ਲਵਪ੍ਰੀਤ ਸਿੰਘ ਚੱਕ ਸਾਹੂ, ਸਰਤਾਜ ਸਿੰਘ ਜੰਡ ਵਾਲਾ, ਮੀਤ ਪ੍ਰਧਾਨ ਸਵਰਨ ਸਿੰਘ, ਡੋਡ ਬਲਾਕ ਦੇ ਖਜ਼ਾਨਚੀ ਜਗਤਾਰ ਸਿੰਘ ਸ਼ੇਰ ਸਿੰਘ ਵਾਲਾ, ਪ੍ਰਚਾਰ ਸਕੱਤਰ ਮਹਿੰਦਰ ਸਿੰਘ ਸ਼ੇਰ ਸਿੰਘ ਵਾਲਾ, ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਸਾਦਿਕ, ਇਕਾਈ ਪ੍ਰਧਾਨ ਮਨਪ੍ਰੀਤ ਸਿੰਘ ਮੁਮਾਰਾ, ਜਬਰਜੰਗ ਸਿੰਘ ਪਿੰਡੀ ਬਲੋਚਾ, ਗਮਦੂਰ ਸਿੰਘ ਅਹਿਲ, ਗੁੱਜਰ ਸਿੰਘ ਕਾਉਣੀ, ਰਾਜਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਕਾਉਣੀ, ਹਰਨੇਕ ਸਿੰਘ ਮਿੱਡੂਮਾਨ, ਸੁਖਦੇਵ ਸਿੰਘ ਮਚਾਕੀ ਕਲਾਂ, ਬੰਟੀ ਰਮਾਣਾ ਚੇਤ ਸਿੰਘ ਵਾਲਾ, ਲਖਬੀਰ ਸਿੰਘ ਬੀਹਲੇਵਾਲਾ ਅਤੇ ਬਹੁਤ ਸਾਰੇ ਹੋਰ ਸੀਨੀਅਰ ਕਿਸਾਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਸ਼ੋ੍ਰਮਣੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।