ਬਾਜਾਖਾਨਾ, 15 ਫ਼ਰਵਰੀ (ਜਗਦੀਪ ਸਿੰਘ ਗਿੱਲ)-ਪਿਛਲੇ ਦਿਨੀਂ ਦੁਵੱਲੇ ਵਪਾਰ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਦੇਸ਼ਾਂ ਦੇ ਮੁਖੀਆਂ ਵਲੋਂ ਕੀਤੇ ਗਏ ਸਮਝÏਤੇ ਜਾਂ ਹੋਣ ਵਾਲੇ ਇਸ ਵਪਾਰ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ | ਅੱਜ ਬੀਕੇਯੂ ਏਕਤਾ ਸਿੱਧੂਪੁਰ ਦੇ ਕਿਸਾਨਾਂ ਵਲੋਂ ਬਲਾਕ ਬਾਜਾਖਾਨਾ ਦੇ ਸਾਰੇ ਪਿੰਡਾਂ ਉਕੰਦਵਾਲਾ, ਝੱਖੜਵਾਲਾ, ਵਾੜਾ ਭਾਈਕਾ, ਘਣੀਆਂ, ਰੋਮਾਣਾ ਅਜੀਤ ਸਿੰਘ, ਮੱਲਾ, ਡੋਡ, ਵਾਂਦਰ ਅਜੀਤਗੜ੍ਹ, ਲੰਭਵਾਲੀ, ਬਾਜਾਖਾਨਾ ਆਦਿ ਪਿੰਡਾਂ ਵਿਚ ਵੱਡੀ ਪੱਧਰ 'ਤੇ ਇਸ ਸਮਝÏਤੇ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਮÏਕੇ ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ, ਬਲਾਕ ਪ੍ਰਚਾਰ ਕਮੇਟੀ ਦੇ ਪ੍ਰਧਾਨ ਮੋਦਨ ਸਿੰਘ ਘਣੀਆਂ, ਸੁਖਪ੍ਰੀਤ ਸਿੰਘ ਝੱਖੜਵਾਲਾ ਬਲਾਕ ਜਨਰਲ ਸਕੱਤਰ, ਗੁਰਮੇਲ ਸਿੰਘ ਘਣੀਆਂ, ਨÏਜਵਾਨ ਆਗੂ ਪਵਿੱਤਰ ਸਿੰਘ ਘਣੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਡੋਨਾਲਡ ਟਰੰਪ ਵਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿਚ ਕੀਤੇ ਜਾ ਰਹੇ ਇਹ ਫ਼ੈਸਲੇ ਦੇਸ਼ ਦੇ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਲਈ ਘਾਤਕ ਸਿੱਧ ਹੋਣਗੇ¢ ਉਨ੍ਹਾਂ ਕਿਹਾ ਕਿ ਜਿਹੜੀ ਜਿਨਸ ਸੋਇਆ ਮੱਕੀ ਅਤੇ ਦੁੱਧ ਦੇ ਬਣੇ ਹੋਏ ਪ੍ਰੋਡਕਟਾਂ ਨੂੰ ਭਾਰਤ ਦੇਸ਼ ਦੇ ਮੁਕਾਬਲੇ ਦਾ ਬਣਾਉਣ ਲਈ ਪਹਿਲਾਂ ਵੱਡੇ ਪੱਧਰ 'ਤੇ ਡਿਊਟੀ ਲਗਾਈ ਜਾਂਦੀ ਰਹੀ ਹੈ ਉਨ੍ਹਾਂ ਹੀ ਫ਼ਸਲਾਂ ਡੇਅਰੀ ਉਤਪਾਦਾਂ ਵਗੈਰਾ ਨੂੰ ਅਮਰੀਕਾ ਦੇ ਦਬਾਅ ਹੇਠ ਫ਼ਰੀ ਡਿਊਟੀ ਕਰਨਾ ਦੇਸ਼ ਦੇ ਕਿਸਾਨਾਂ ਦੁਕਾਨਦਾਰਾਂ ਦੇ ਨਾਲ ਹਰ ਵਰਗ ਨੂੰ ਲੈ ਡੁੱਬੇਗਾ¢ ਇਸ ਮÏਕੇ ਵੱਖ ਵੱਖ ਪਿੰਡਾਂ ਵਿਚ ਫਰੀ ਟਰੇਡ ਸਮਝÏਤੇ ਦੀਆਂ ਕਾਪੀਆਂ ਸਾੜਨ ਮÏਕੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਕਿਸਾਨ ਆਗੂ ਹਾਜ਼ਰ ਸਨ¢