ਫ਼ਰੀਦਕੋਟ, 17 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਵਿਖੇ ਬੜੇ ਉਤਸ਼ਾਹ ਅਤੇ ਰੰਗਾਰੰਗ ਮਾਹੌਲ ਵਿਚ ਇਕ ਆਕਰਸ਼ਕ ਕਾਰਨੀਵਾਲ ਕਰਵਾਇਆ ਗਿਆ | ਜਿਸ ਨੇ ਸਕੂਲ ਕੈਂਪਸ ਨੂੰ ਖੁਸ਼ੀ ਅਤੇ ਰੌਣਕ ਨਾਲ ਭਰ ਦਿੱਤਾ | ਇਸ ਮੌਕੇ ਡਾ. ਜਸਵਿੰਦਰ ਕੌਰ ਬਰਾੜ ਪ੍ਰੋਫ਼ੈਸਰ ਫ਼ੂਡ ਐਂਡ ਨਿਊਟਿ੍ਸ਼ਨ, ਪੀ.ਏ.ਯੂ. ਅਤੇ ਸਵਰਨਜੀਤ ਕੌਰ ਧਾਲੀਵਾਲ ਯੂ.ਐਸ.ਏ. ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਹ ਪ੍ਰੋਗਰਾਮ ਪਿ੍ੰਸੀਪਲ/ਡਾਇਰੈਕਟਰ ਡਾ. ਐਸ.ਐਸ. ਬਰਾੜ ਅਤੇ ਵਾਈਸ ਪਿ੍ੰਸੀਪਲ ਟੀ.ਕੇ. ਬਰਾੜ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਜਿਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਪ੍ਰਬੰਧਕੀ ਕਾਬਲੀਅਤ ਨਾਲ ਪ੍ਰੋਗਰਾਮ ਸੁਚੱਜੇ ਅਤੇ ਅਨੁਸ਼ਾਸਿਤ ਢੰਗ ਨਾਲ ਸਮਾਪਤ ਹੋਇਆ | ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਨਾਚ, ਨਾਟਕ, ਦੇਸ਼ਭਗਤੀ ਪ੍ਰਸਤੁਤੀਆਂ ਅਤੇ ਭੰਗੜੇ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ | ਸਪੋਰਟਸ ਸ਼ੋਅ ਅਤੇ ਮਨੋਰੰਜਕ ਖੇਡਾਂ ਵਿਚ ਬੱਚਿਆਂ ਨੇ ਮਾਪਿਆਂ ਨਾਲ ਮਿਲ ਕੇ ਉਤਸ਼ਾਹ ਨਾਲ ਭਾਗ ਲਿਆ | ਇਨ੍ਹਾਂ ਗਤੀਵਿਧੀਆਂ ਨੇ ਨਾ ਸਿਰਫ਼ ਮਨੋਰੰਜਨ ਪ੍ਰਦਾਨ ਕੀਤਾ, ਸਗੋਂ ਬੱਚਿਆਂ ਅਤੇ ਮਾਪਿਆਂ ਵਿਚਕਾਰ ਪਿਆਰ ਅਤੇ ਸਾਂਝ ਨੂੰ ਹੋਰ ਮਜ਼ਬੂਤ ਬਣਾਇਆ | ਕਾਰਜਕ੍ਰਮ ਦੀ ਸੰਪੂਰਤੀ ਇਨਾਮ ਵੰਡ ਸਮਾਰੋਹ ਨਾਲ ਕੀਤੀ ਗਈ, ਜਿਸ 'ਚ ਬੱਚਿਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਯੋਗ ਸਨਮਾਨ ਦਿੱਤਾ ਗਿਆ | ਮਾਪਿਆਂ ਨੇ ਸਕੂਲ ਦੀ ਬਹੁਪੱਖੀ ਸਿੱਖਿਆ ਪ੍ਰਣਾਲੀ ਦੀ ਭਰਪੂਰ ਪ੍ਰਸੰਸਾ ਕੀਤੀ | ਅੰਤ 'ਚ ਮੁੱਖ ਮਹਿਮਾਨ ਨੇ ਪੋਸ਼ਣ ਜਾਗਰੂਕਤਾ ਸੈਸ਼ਨ ਕਰਵਾਇਆ ਅਤੇ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ |