ਕੋਟਕਪੂਰਾ, 17 ਫ਼ਰਵਰੀ (ਮੇਘਰਾਜ)-ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿਤ ਨਿਊ ਗ੍ਰੀਨ ਇਨਕਲੇਵ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਕਾਲੋਨੀ ਦੇ ਬਾਹਰ 'ਵਿਕਾਸ ਨਹੀਂ, ਵੋਟ ਨਹੀਂ' ਦਾ ਪੋਸਟਰ ਲਗਾ ਦਿੱਤਾ ਹੈ ਕਿ ਕਾਲੋਨੀ ਦਾ ਵਿਕਾਸ ਨਾ ਕਰਨ ਕਾਰਨ ਸਮੂਹ ਕਾਲੋਨੀ ਨਿਵਾਸੀਆਂ ਵਲੋਂ ਮÏਜੂਦਾ ਸਰਕਾਰ ਦਾ ਬਾਈਕਾਟ ਕੀਤਾ ਜਾਂਦਾ ਹੈ¢ ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ, ਸਕੱਤਰ ਪ੍ਰਵੀਨ ਖੰਨਾ, ਖਜ਼ਾਨਚੀ ਵਿਵੇਕ ਗੋਇਲ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਤੇ ਵਾਸੀਆਂ ਨੇ ਦੱਸਿਆ ਕਿ ਵਾਰ-ਵਾਰ ਹਲਕਾ ਵਿਧਾਇਕ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕਾਲੋਨੀ ਦੀ ਸੜਕ ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ, ਜਦ ਕਿ ਸ਼ਹਿਰ ਦੀਆਂ ਹੋਰ ਕਈ ਗਲੀਆਂ 'ਚ ਨਿਰਮਾਣ ਕਾਰਜ ਕੀਤੇ ਗਏ ਹਨ¢ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਦੇ ਕੇ ਤੋਰ ਦਿੱਤਾ ਜਾਂਦਾ ਹੈ ਪਰ ਕੋਈ ਸਾਰਥਿਕ ਕਦਮ ਨਹੀਂ ਚੁੱਕਿਆ ਜਾ ਰਿਹਾ¢ ਉਹ ਸੱਤਾਧਾਰੀ ਪਾਰਟੀ ਦੀ ਟਰਕਾਊ ਨੀਤੀ ਤੋਂ ਬੇਹੱਦ ਹਤਾਸ਼ ਮਹਿਸੂਸ ਕਰਦੇ ਹਨ ਤੇ ਰੋਸ ਵਜੋਂ ਹੁਣ ਹਾਕਮ ਪਾਰਟੀ ਦੇ ਕਿਸੇ ਨੇਤਾ ਜਾਂ ਉੱਚ ਅਧਿਕਾਰੀ ਨੂੰ ਨਹੀਂ ਮਿਲਣਗੇ ਅਤੇ ਨਗਰ ਕੌਂਸਲ ਤੇ ਅਸੈਂਬਲੀ ਚੋਣਾਂ ਦਾ ਮੁਕੰਮਲ ਬਾਈਕਾਟ ਕਰਨਗੇ¢