ਜੈਤੋ, 19 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ)-ਕਲੱਸਟਰ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਸਕੂਲ ਆਫ਼ ਹੈਪੀਨਸ) ਰੋੜੀਕਪੂਰਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਫ਼ਰੀਦਕੋਟ ਦੀਆਂ ਉਨ੍ਹਾਂ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਪੰਜਾਬ ਪੱਧਰ 'ਤੇ ਫੁੱਟਬਾਲ ਵਿਚ ਦੂਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਫ਼ਰੀਦਕੋਟ ਦਾ ਨਾਮ ਰੌਸ਼ਨ ਕੀਤਾ | ਇਸ ਸਮਾਗਮ ਦੌਰਾਨ ਰਿਲੇਅ ਦੌੜ ਵਿਚ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੀ ਖਿਡਾਰਨ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ ਸਨ | ਜਦਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਅਹੂਜਾ ਅਤੇ ਐਨ.ਆਰ.ਆਈ ਗੁਰਪਿੰਦਰ ਸਿੰਘ ਬਰਾੜ ਰੋੜੀਕਪੂਰਾ ਵਿਸ਼ੇਸ਼ ਮਹਿਮਾਨ ਸਨ | ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ, ਜਿਹੜੀਆਂ ਸਾਨੂੰ ਬੁਲੰਦੀਆਂ ਤੱਕ ਲਿਜਾਣ ਵਿਚ ਸਹਾਇਕ ਹੁੰਦੀਆਂ ਹਨ ਅਤੇ ਜ਼ਿੰਦਗੀ ਵਿਚ ਹਰ ਸਮੱਸਿਆ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦਾ ਬਲ ਬਖਸ਼ਦੀਆਂ ਹਨ | ਹੋਣਹਾਰ ਖਿਡਾਰਨਾਂ ਦੇ ਨਾਲ ਟੀਮ ਦੇ ਮੈਨੇਜਰ ਨਵਨੀਤ ਕੌਰ, ਕਮਲਪ੍ਰੀਤ ਕੌਰ ਸਹਾਇਕ ਮੈਨੇਜਰ, ਕੋਚ ਨਰਿੰਦਰਜੀਤ ਸਿੰਘ ਅਤੇ ਹਰਭਜਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਰਕਾਰੀ ਪ੍ਰਾਇਮਰੀ ਸਕੂਲ ਰੋੜੀਕਪੂਰਾ ਦਾ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਗੁਰਪਿੰਦਰ ਸਿੰਘ ਬਰਾੜ, ਕੁਲਬੀਰ ਚੰਦ ਸ਼ਰਮਾ ਜੈਤੋ ਅਤੇ ਡਾ. ਬਲਰਾਜ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪਿੰਡ ਰੋੜੀਕਪੂਰਾ ਦੇ ਸਰਪੰਚ ਜਸਪਾਲ ਸਿੰਘ, ਗੁਲਾਬਗੜ੍ਹ ਦੇ ਸਰਪੰਚ ਅਰਵਿੰਦਰ ਸਿੰਘ, ਨਵਾਂ ਰੋੜੀਕਪੁਰਾ ਦੇ ਸਰਪੰਚ ਜਸਕਰਨ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਮਾਜ ਸੇਵੀ ਸੋਮੀ ਅਰੋੜਾ, ਸਮਾਰਟ ਸਕੂਲ ਕੋਆਰਡੀਨੇਟਰ ਫ਼ਰੀਦਕੋਟ ਗੁਰਦਵਿੰਦਰ ਸਿੰਘ, ਚੇਅਰਮੈਨ ਹਰਬੰਸ ਸਿੰਘ, ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ, ਰਵੀ ਕੁਮਾਰ ਰਾਮਗੜ੍ਹ, ਮਨਪ੍ਰੀਤ ਕੌਰ ਮੁੱਖ ਅਧਿਆਪਕ ਸੂਰਘੁਰੀ, ਕਮਲਦੀਪ ਕੌਰ ਰਾਮੂਆਣਾ, ਮਨਦੀਪ ਸਿੰਘ ਸੂਰਘੁਰੀ, ਕੇਵਲ ਕਿ੍ਸ਼ਨ ਸਿੰਘ ਰਾਮੇਆਣਾ, ਸੁਖਪਿੰਦਰ ਸਿੰਘ ਮੱਤਾ, ਬੀ.ਆਰ.ਸੀ. ਆਸ਼ੀਸ਼ ਕੁਮਾਰ, ਸੁਖਪਿੰਦਰ ਸਿੰਘ, ਅਧਿਆਪਕ ਰਾਕੇਸ਼ ਕੁਮਾਰ, ਗੁਰਸੇਵਕ ਸਿੰਘ, ਜਗਦੀਪ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਸ਼ਾਲੂਰਾਣੀ, ਪਰਵੀਨ ਰਾਣੀ, ਸੁਖਪਾਲਜੀਤ ਕੌਰ ਅਤੇ ਬੀਬੀ ਸੁਖਬੀਰ ਕੌਰ ਆਦਿ ਹਾਜ਼ਰ ਸਨ |