01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਾਹਿਤਕਾਰ ਨਵਰਾਹੀ ਘੁਗਿਆਣਵੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 20-02-2026
ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਸਿੱਖਿਆ ਵਿਭਾਗ ਪੰਜਾਬ ਦੇ ਸੇਵਾ ਮੁਕਤ ਪਿੰ੍ਰਸੀਪਲ ਫ਼ੌਜਾ ਸਿੰਘ ਬਰਾੜ ਅਤੇ ਸਾਹਿਤਕ ਤੌਰ 'ਤੇ ਨਵਰਾਹੀ ਘੁਗਿਆਣਵੀ ਵਜੋਂ ਜਾਣੇ ਜਾਂਦੇ ਨਾਮਵਰ ਸਾਹਿਤਕਾਰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ | ਉਨ੍ਹਾਂ ਦੀਆਂ ਲਿਖਤਾਂ 'ਅਜੀਤ' ਸਮੇਤ ਹੋਰ ਵੀ ਨਾਮਵਰ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ 'ਚ ਅਕਸਰ ਛਪਦੀਆਂ ਰਹਿੰਦੀਆਂ ਸਨ | ਉਹ ਆਪਣੇ ਜੀਵਨ ਦੇ ਆਖ਼ਰੀ ਸਮੇਂ ਤੱਕ ਸਾਹਿਤ ਅਤੇੇ ਸਾਹਿਤ ਸਭਾਵਾਂ ਨਾਲ ਜੁੜੇ ਰਹੇ | ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਹਰਮੰਦਰ ਸਿੰਘ ਕੋਹਾਰ ਵਾਲਾ, ਕੁਲਦੀਪ ਮਾਣੂਕੇ, ਗੁਰਮੀਤ ਸਿੰਘ ਬੱਧਣ, ਕੁਲਵਿੰਦਰ ਸਿੰਘ ਵਿਰਕ, ਪ੍ਰੀਤ ਭਗਵਾਨ ਸਿੰਘ, ਮੇਘਰਾਜ, ਗੁਰਪਿਆਰ ਹਰੀਨੌਂ, ਬੇਅੰਤ ਗਿੱਲ, ਗੁਰਪ੍ਰੀਤ ਮਾਨ ਮੌੜ, ਜੀਤ ਸਿੰਘ ਸੰਧੂ ਨਾਵਲਕਾਰ, ਮਨਦੀਪ ਸਿੰਘ ਕੈਂਥ, ਸੁਖਮੰਦਰ ਸਿੰਘ ਬਰਾੜ, ਬਲਜਿੰਦਰ ਭਾਰਤੀ, ਭੁਪਿੰਦਰ ਬਰਗਾੜੀ, ਅੰਕੁਰ ਦੁੂਆ, ਰਾਜਪਾਲ ਸਿੰਘ, ਸੁਰਿੰਦਰ ਸਚਦੇਵਾ, ਤੇਜਾ ਸਿੰਘ ਮੁਹਾਰ, ਵਿਸ਼ਵਜੋਤੀ ਧੀਰ, ਜਸਕਰਨ ਮੱਤਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਵੱਡਮੁੱਲੀ ਦੇਣ ਹੈ | ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
ਪਿਛਲੀ ਖ਼ਬਰ ਸ਼ਾਇਰ ਮੰਗਲ ਮਦਾਨ ਦੀ ਯਾਦ 'ਚ 7ਵਾਂ 'ਸ਼ਬਦ ਮੰਗਲ' ਸਮਾਗਮ 22 ਨੂੰ <br/> ਅਗਲੀ ਖ਼ਬਰ ਪੰਜਾਬ ਪੱਧਰੀ ਖ਼ੇਡਾਂ 'ਚ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।