29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਾਦਿਕ ਦੀ ਜੰਡ ਸਾਹਿਬ ਰੋਡ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਰਹਿੰਦਾ ਹੈ ਟਰੈਫ਼ਿਕ ਜਾਮ

ਅਜੀਤ ਡੈਸਕ 28-02-2026
ਸਾਦਿਕ, 27 ਨਵੰਬਰ (ਗੁਰਭੇਜ ਸਿੰਘ ਚੌਹਾਨ)-ਕਸਬਾ ਸਾਦਿਕ ਦੀ ਸਭ ਤੋਂ ਵੱਧ ਆਵਾਜਾਈ ਵਾਲੀ ਜੰਡ ਸਾਹਿਬ ਰੋਡ 'ਤੇ ਪੈਂਦੇ ਬਾਜ਼ਾਰ 'ਚ ਹਰ ਵੇਲੇ ਟਰੈਫ਼ਿਕ ਜਾਮ ਰਹਿਣ ਕਾਰਨ ਆਵਾਜਾਈ ਵਿਚ ਵਿਘਨ ਪਿਆ ਰਹਿੰਦਾ ਹੈ | ਇਸ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਮੌਕੇ 'ਤੇ ਕੋਈ ਟਰੈਫ਼ਿਕ ਪੁਲਿਸ ਦਾ ਮੁਲਾਜ਼ਮ ਵੀ ਨਹੀਂ ਹੁੰਦਾ | ਟਰੈਫ਼ਿਕ ਜਾਮ ਰਹਿਣ ਦਾ ਮੁੱਖ ਕਾਰਨ ਇਸ ਸੜਕ ਦੇ ਦੋਵੇਂ ਪਾਸੇ ਸਥਾਨਕ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦਾ ਸਾਮਾਨ ਅੱਗੇ ਵਧਾਕੇ ਰੱਖਣ ਕਾਰਨ ਅਤੇ ਉਸ ਤੋਂ ਅੱਗੇ ਮਹੀਨਾਂ ਲੈ ਕੇ ਰੇਹੜੀਆਂ ਅਤੇ ਸਬਜ਼ੀਆਂ ਵਾਲਿਆਂ ਦੇ ਨਜ਼ਾਇਜ ਕਬਜ਼ੇ ਕਰਵਾਕੇ ਦੁਕਾਨਾਂ ਲਗਵਾਉਣ ਕਾਰਨ ਸੜਕ ਦੇ ਦੋਵੇਂ ਕਿਨਾਰੇ ਰੁਕੇ ਰਹਿੰਦੇ ਹਨ | ਆਵਾਜਾਈ ਲਈ ਸਿਰਫ ਸੜਕ ਹੀ ਬਚਦੀ ਹੈ | ਜਦੋਂ ਕੋਈ ਗਾਹਕ ਇਸ ਬਾਜ਼ਾਰ 'ਚ ਖ਼ਰੀਦਦਾਰੀ ਕਰਨ ਆਉਂਦਾ ਹੈ ਤਾਂ ਉਸ ਨੂੰ ਆਪਣਾ ਵਾਹਨ ਸੜਕ ਵਿਚ ਹੀ ਰੋਕਣਾ ਪੈਂਦਾ ਹੈ | ਇਸ ਤਰ੍ਹਾਂ ਦੋਹੀਂ ਪਾਸੀਂ ਗਾਹਕਾਂ ਦੀਆਂ ਕਾਰਾਂ, ਦੋ ਪਹੀਆਂ ਵਾਹਨ, ਦੁਕਾਨਾਂ ਤੇ ਸਮਾਨ ਲਾਹੁਣ ਅਤੇ ਚੁੱਕਣ ਵਾਲੇ ਵਾਹਨ ਰੁਕ ਜਾਣ ਕਾਰਨ ਸੜਕ ਵਿਚਕਾਰ ਆਵਾਜਾਈ ਲਈ ਥਾਂ ਹੀ ਨਹੀਂ ਬਚਦੀ, ਜਿਸ ਕਰਕੇ ਟਰੈਫ਼ਿਕ ਜਾਮ ਹੋ ਜਾਂਦਾ ਹੈ ਅਤੇ ਸਾਰਾ ਦਿਨ ਇਹ ਹੀ ਹਾਲ ਰਹਿੰਦਾ ਹੈ | ਇਸ ਸੜਕ 'ਤੇ ਆਉਣ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਇਸ ਕਰਕੇ ਜ਼ਿਆਦਾ ਹੈ ਕਿ ਇਸ ਸੜਕ ਤੇ ਥਾਣਾ, ਸਰਕਾਰੀ ਹਸਪਤਾਲ, ਤਹਿਸੀਲ ਦਫ਼ਤਰ ਅਤੇ ਸੁਵਿਧਾ ਕੇਂਦਰ ਹੋਣ ਕਾਰਨ ਕੰਮਕਾਰ ਵਾਲੇ ਲੋਕਾਂ ਦਾ ਆਉਣ ਜਾਣ ਜ਼ਿਆਦਾ ਰਹਿੰਦਾ ਹੈ | ਇਸ ਤੋਂ ਇਲਾਵਾ ਇਸ ਸੜਕ ਤੇ ਕਈ ਵਿੱਦਿਅਕ ਸੰਸਥਾਵਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਜੰਡ ਸਾਹਿਬ ਵੀ ਹੈ | ਇਸ ਸ਼ਹਿਰ ਦੇ ਸੁਹਿਰਦ ਲੋਕਾਂ ਨੇ ਬਹੁਤ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਕੇ ਇਸ ਸੜਕ 'ਤੇ ਕੀਤੇ ਨਾਜ਼ਾਇਜ ਕਬਜ਼ੇ ਹਟਾਉਣ ਲਈ ਬੇਨਤੀ ਕੀਤੀ ਹੈ, ਪਰ ਕਦੇ ਵੀ ਕੋਈ ਸਖ਼ਤ ਕਾਰਵਾਈ ਨਹੀਂ ਹੋਈ | ਜੇ ਕਦੇ ਕਾਰਵਾਈ ਹੋਈ ਤਾਂ ਦੋ ਚਾਰ ਦਿਨ ਬਾਅਦ ਮੁੜ ਉਹ ਹੀ ਸਥਿਤੀ ਬਣ ਜਾਂਦੀ ਹੈ | ਇਸ ਸੜਕ ਤੋਂ ਰੋਜ਼ਾਨਾਂ ਤਹਿਸੀਲਦਾਰ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਦੀ ਆਵਾਜਾਈ ਰਹਿੰਦੀ ਹੈ ਪਰ ਇਸ ਮੁਸ਼ਕਿਲ ਦਾ ਕੋਈ ਹੱਲ ਨਹੀਂ ਹੋ ਰਿਹਾ | ਲੋਕਾਂ ਵਲੋਂ ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਸਖ਼ਤੀ ਵਰਤਕੇ ਇਸ ਸੜਕ 'ਤੇ ਕੀਤੇ ਨਾਜ਼ਾਇਜ ਕਬਜ਼ਿਆਂ ਨੂੰ ਹਟਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ |
ਪਿਛਲੀ ਖ਼ਬਰ ਬਰਗਾੜੀ ਦੇ ਬੈਡਮਿੰਟਨ ਖ਼ਿਡਾਰੀ ਕਰਨਵੀਰ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਸਨਮਾਨਿਤ ਅਗਲੀ ਖ਼ਬਰ ਵਧਦੇ ਤਾਪਮਾਨ ਕਾਰਨ ਕਣਕ ਦੀ ਫ਼ਸਲ ਦੇ ਝਾੜ 'ਤੇ ਮਾੜਾ ਅਸਰ ਪੈਣ ਦਾ ਡਰ ਬਣਿਆ • ਖੇਤੀ ਮਾਹਿਰਾਂ ਵਲੋਂ ਕਣਕ ਦੀ ਫ਼ਸਲ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।