ਮਲੋਟ, 28 ਫ਼ਰਵਰੀ (ਅਜਮੇਰ ਸਿੰਘ ਬਰਾੜ)-ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਅਤੇ ਫ਼ਰੂਟ ਯੂਨੀਅਨ ਦੀ ਅੱਜ ਹੋਈ ਮੀਟਿੰਗ ਵਿਚ ਯੂਨੀਅਨ ਨੇ ਗੌਰਵ ਬਜਾਜ ਨੂੰ ਸਰਬ ਸੰਮਤੀ ਨਾਲ ਸਬਜ਼ੀ ਮੰਡੀ ਆੜ੍ਹਤ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਮੋਹਣ ਅਰੋੜਾ ਨੂੰ ਫਰੂਟ ਯੂਨੀਅਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਇਸ ਚੋਣ ਵਿਚ ਸਵ: ਪੱਪੂ ਬਜਾਜ ਜੋ ਯੂਨੀਅਨ ਦੇ ਨਾਮਵਰ ਆਗੂ ਰਹੇ ਪ੍ਰਧਾਨ ਨੀਟਾ ਕੱਕੜ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਗੌਰਵ ਬਜਾਜ ਨੂੰ ਪ੍ਰਧਾਨ ਚੁਣੇ ਜਾਣ 'ਤੇ ਇਹ ਚੋਣ ਕੀਤੀ ਗਈ ਹੈ | ਅੱਜ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਅਤੇ ਫਰੂਟ ਯੂਨੀਅਨ ਦੇ ਮੈਂਬਰਾਂ ਅਤੇ ਹੋਰ ਆਗੂਆਂ ਨੇ ਪ੍ਰਧਾਨ ਗੌਰਵ ਬਜਾਜ ਅਤੇ ਪ੍ਰਧਾਨ ਮੋਹਨ ਅਰੋੜਾ ਨੂੰ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ |