29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੀਰ ਮੁਹੰਮਦ ਨੇ ਕੇਜਰੀਵਾਲ ਦੀ ਅਦਾਲਤੀ ਰਿਹਾਈ ਤੇ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੂੰ ਦੋਹਰਾ ਮਾਪਦੰਡ ਕਰਾਰ ਦਿੱਤਾ

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਰਵਿੰਦ ਕੇਜਰੀਵਾਲ ਦੀ ਅਦਾਲਤੀ ਰਾਹਤ ਤੇ ਗੁਰਦਾਸਪੁਰ ਵਿਚ ਹੋਏ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੂੰ ਆਪਸ 'ਚ ਜੋੜਦਿਆਂ ਪੰਜਾਬ ਦੀ 'ਆਪ' ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਨੇ ਇਸ ਨੂੰ ਦੋਹਰੇ ਮਾਪਦੰਡ ਕਰਾਰ ਦਿੰਦਿਆਂ ਪੰਜਾਬੀਆਂ ਲਈ ਵੀ ਅਜਿਹੀ ਹੀ ਰਾਹਤ ਤੇ ਇਨਸਾਫ਼ ਦੀ ਮੰਗ ਕੀਤੀ ਹੈ | ਪੀਰ ਮੁਹੰਮਦ ਨੇ ਗੁਰਦਾਸਪੁਰ ਦੇ ਅਧਿਆਨ ਪਿੰਡ ਦੇ 19 ਸਾਲਾਂ ਨੌਜਵਾਨ ਰਣਜੀਤ ਸਿੰਘ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਵਰਗੇ ਸ਼ਕਤੀਸ਼ਾਲੀ ਆਗੂ ਨੂੰ ਅਦਾਲਤ ਵਿਚ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਮੌਕਾ ਮਿਲ ਸਕਦਾ ਹੈ, ਤਾਂ ਰਣਜੀਤ ਸਿੰਘ ਵਰਗੇ ਨੌਜਵਾਨ ਨੂੰ ਅਦਾਲਤੀ ਟਰਾਇਲ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ | ਉਨ੍ਹਾਂ ਨੇ ਪੁਲਿਸ ਦੀ ਕਹਾਣੀ ਕਿ ਰਣਜੀਤ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਅਤੇ ਮੁਕਾਬਲੇ 'ਚ ਮਾਰਿਆ ਗਿਆ, ਨੂੰ ਸ਼ੱਕੀ ਦੱਸਿਆ ਤੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਪੀਰ ਮੁਹੰਮਦ ਨੇ ਬੜੇ ਭਾਵੁਕ ਲਹਿਜ਼ੇ ਵਿਚ ਕਿਹਾ ਕਿ ਇਕ ਪਾਸੇ ਆਪ ਲੀਡਰਸ਼ਿਪ ਦਿੱਲੀ 'ਚ ਲੱਡੂ ਵੰਡ ਰਹੀ ਹੈ ਅਤੇ ਰਾਹਤ ਦਾ ਸਾਹ ਲੈ ਰਹੀ ਹੈ, ਪਰ ਦੂਜੇ ਪਾਸੇ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਾਂ ਦੀਆਂ ਲਾਸ਼ਾਂ 'ਤੇ ਵੈਣ ਪਾ ਰਹੀਆਂ ਹਨ | ਉਨ੍ਹਾਂ ਸਵਾਲ ਕੀਤਾ ਕਿ ਕੀ ਰਾਹਤ ਸਿਰਫ਼ ਵੱਡੇ ਸਿਆਸਤਦਾਨਾਂ ਲਈ ਹੈ, ਕੀ ਪੰਜਾਬ ਦੇ ਆਮ ਨੌਜਵਾਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ | ਰਣਜੀਤ ਸਿੰਘ ਕੇਸ ਗੁਰਦਾਸਪੁਰ ਮੁਕਾਬਲੇ ਦੀ ਸੀ.ਬੀ.ਆਈ. ਜਾਂ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ |
ਪਿਛਲੀ ਖ਼ਬਰ ਸ਼ਿਆਮ ਸੇਵਾ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਸਮਾਜ ਲਈ ਪ੍ਰੇਰਨਾ ਸਰੋਤ ਹਨ-ਸੰਜੀਵ ਕੁਮਾਰ ਸੈਣੀ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ 6 ਨੂੰ ਬਠਿੰਡਾ, 10 ਨੂੰ ਬਰਨਾਲਾ ਰੈਲੀ 'ਚ ਸ਼ਾਮਿਲ ਹੋਵੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।