29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ਼ਿਆਮ ਸੇਵਾ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਸਮਾਜ ਲਈ ਪ੍ਰੇਰਨਾ ਸਰੋਤ ਹਨ-ਸੰਜੀਵ ਕੁਮਾਰ ਸੈਣੀ

ਮੋਗਾ ਦੇ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦੇ 14ਵੇਂ ਫਾਲਗੁਨ ਮਹਾਂ ਉਤਸਵ ਦੇ ਅੱਠਵੇਂ ਦਿਨ ਪੂਜਾ ਕਰਦੇ ਹੋਏ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਮੈਡਮ ਕਮਲ ਸੈਣੀ ਅਤੇ ਦੂਜੇ ਪਾਸੇ ਭਜਨ ਗਾਇਣ ਕਰਦੇ ਹੋਏ ਭਜਨ ਗਾਇਕ | ਅਜੀਤ ਤਸਵੀਰ <br/> 02-03-2026
ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਸ਼ਿਆਮ ਸੇਵਾ ਸੁਸਾਇਟੀ ਵਲੋਂ ਜਲੰਧਰ ਕਾਲੋਨੀ ਦੇ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਮੰਦਰ ਵਿਖੇ ਸ਼ਿਆਮ ਬਾਬਾ ਦੇ ਨੌਂ ਦਿਨਾਂ ਲੰਬੇ 14ਵੇਂ ਫਾਲਗੁਨ ਮਹਾਂ ਉਤਸਵ ਦੇ ਅੱਠਵੇਂ ਦਿਨ ਦੀ ਸ਼ੁਰੂਆਤ ਸਾਬਕਾ ਕੌਂਸਲਰ ਤੇ ਸਭਾ ਦੇ ਸਕੱਤਰ ਭੂਸ਼ਨ ਗਰਗ ਰਾਜੂ, ਵਿਨੋਦ ਪੋਪਲੀ, ਭੁਪੇਸ਼ ਸ਼ਰਮਾ, ਸੰਜੀਵ ਸਿੰਗਲਾ, ਪਿ੍ੰਕਲ ਸ਼ਰਮਾ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਆਮ ਬਾਬਾ ਦੇ ਦਰਬਾਰ 'ਚ ਰੌਸ਼ਨੀ ਵਿਚ ਭੇਟਾਂ ਚੜ੍ਹਾ ਕੇ ਤੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕਰਕੇ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਸ਼ਿਆਮ ਸੇਵਾ ਸੁਸਾਇਟੀ ਵਲੋਂ ਕਰਵਾਏ ਜਾਂਦੇ ਧਾਰਮਿਕ ਸਮਾਗਮ ਸਮਾਜ ਲਈ ਪ੍ਰੇਰਨਾ ਸਰੋਤ ਹਨ | ਇਸ ਮੌਕੇ ਸੰਜੀਵ ਕੁਮਾਰ ਸੈਣੀ ਨੂੰ ਸੁਸਾਇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸ਼ਿਆਮ ਬਾਬਾ ਦੇ ਦਰਬਾਰ ਵਿਚ ਪੂਜਾ ਅਰਚਨਾ ਦੀ ਰਸਮ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ, ਸੁਨਾਮ ਗਰਗ, ਰਾਜੇਸ਼ ਸਿੰਗਲਾ, ਸੰਜੀਵ ਗਰਗ, ਸੁਨਾਮ ਗਰਗ ਨੇ ਅਦਾ ਕੀਤੀ | ਇਸ ਮੌਕੇ ਜਗਦੀਸ਼ ਬਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਗਰੂਸ਼ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਸ਼ਿਆਮ ਸ਼ਰਧਾਲੂ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਸਿੱਧ ਗਾਇਕ ਆਰ.ਨੇਤ ਤੇ ਰਣਜੀਤ ਮਣੀ ਨੇ ਸੱਭਿਆਚਾਰਕ ਗੀਤਾਂ ਨਾਲ ਬੰਨਿ੍ਹਆਂ ਰੰਗ <br/> ਅਗਲੀ ਖ਼ਬਰ ਪੀਰ ਮੁਹੰਮਦ ਨੇ ਕੇਜਰੀਵਾਲ ਦੀ ਅਦਾਲਤੀ ਰਿਹਾਈ ਤੇ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੂੰ ਦੋਹਰਾ ਮਾਪਦੰਡ ਕਰਾਰ ਦਿੱਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।