ਠੱਠੀ ਭਾਈ, 1 ਮਾਰਚ (ਜਗਰੂਪ ਸਿੰਘ ਮਠਾੜੂ)-ਪੁਰਾਣੇ ਪੰਜਾਬੀ ਸਭਿਆਚਾਰ, ਰਸਮਾਂ-ਰਿਵਾਜਾਂ ਤੇ ਪੇਂਡੂ ਵਿਰਸੇ ਨੂੰ ਮੁੜ ਜੀਵਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਵਲੋਂ ਪਿੰਡ ਸਾਹੋਕੇ ਵਿਖੇ ਆਪਣੇ ਵਤਨ ਪਰਤੇ ਬਲਜਿੰਦਰ ਬਰਾੜ ਯੂ.ਐਸ.ਏ. ਤੇ ਸ਼ਰਨਜੀਤ ਕੌਰ ਸਾਹੋਕੇ ਦੇ ਸਪੁੱਤਰ ਅਰਸ਼ਦੀਪ ਬਰਾੜ ਦੀ ਦਸਤਾਰਬੰਦੀ ਸਮਾਗਮ ਮੌਕੇ ਮਹਾਂਕਵੀ ਬਾਬੂ ਰਜਬ ਅਲੀ ਖਾਨ ਦੀ ਜਨਮ ਭੂਮੀ ਵਾਲੇ ਪਿੰਡ ਸਾਹੋਕੇ ਵਿਖੇ ਕਰਵਾਏ ਗਏ ਸੱਭਿਆਚਾਰਕ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਪ੍ਰਸਿੱਧ ਗਾਇਕ ਰਣਜੀਤ ਮਣੀ ਤੇ ਆਰ ਨੇਤ ਨੇ ਪੰਜਾਬੀ ਸਭਿਆਚਾਰ ਦੀ ਸੇਵਾ ਕਰਦਿਆਂ ਖੂਬ ਰੰਗ ਬੰਨਿ੍ਹਆਂ | ਸਮਾਗਮ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਐਲ.ਐਸ. ਸਹੋਤਾ ਸਾਬਕਾ ਡੀ.ਐਮ. ਫ਼ਰੀਦਕੋਟ, ਅਵਤਾਰ ਸਿੰਘ ਸਹੋਤਾ ਯੂ.ਐਸ.ਏ., ਗੁਰਮੀਤ ਸਿੰਘ ਸਹੋਤਾ ਤਹਿਸੀਲਦਾਰ ਮੋਗਾ, ਬੀਬੀ ਰਾਜਵਿੰਦਰ ਕੌਰ ਭਾਗੀਕੇ, ਬੀ.ਜੇ.ਪੀ. ਆਗੂ ਐਸ.ਪੀ. ਮੁਖਤਿਆਰ ਸਿੰਘ, ਠੇਕੇਦਾਰ ਹਰਬੰਸ ਸਿੰਘ ਮਧੇਕੇ, ਸੁਖਬੀਰ ਸਿੰਘ ਸਾਹੋਕੇ ਏ.ਐਸ.ਆਈ. ਵਿਜੀਲੈਂਸ, ਏ.ਐਸ.ਆਈ. ਮੁਖਵਿੰਦਰ ਸਿੰਘ, ਸਰਬਜੀਤ ਬਰਾੜ ਸਾਹੋਕੇ, ਜਗਜੀਤ ਸਿੰਘ ਜਲਾਲਾਬਾਦ, ਜਗਜੀਤ ਸਿੰਘ ਮਿੰਟੂ ਕੰਗਣ ਖੇੜਾ, ਜਸਪ੍ਰੀਤ ਜੱਸੂ ਬਰਾੜ ਸਾਹੋਕੇ, ਕੁਲਦੀਪ ਬਰਾੜ ਸਾਹੋਕੇ ਕੈਨੇਡਾ, ਸਾਬਕਾ ਪੰਚ ਜਗਜੀਤ ਸਿੰਘ ਮੱਲ੍ਹੀ, ਬੂਟਾ ਸਿੰਘ ਸਰਪੰਚ, ਗੋਬਿੰਦ ਸਿੰਘ ਸਾਬਕਾ ਸਰਪੰਚ, ਭਰਪੂਰ ਸਿੰਘ ਯੂ.ਐਸ.ਏ. ਸਾਹੋਕੇ, ਗੁਰਇਕਬਾਲ ਬਰਾੜ ਕੈਨੇਡਾ, ਤੇਜਿੰਦਰਪਾਲ ਵਿਰਕ ਥਰਾਜ ਆਦਿ ਹਾਜਰ ਸਨ |