29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਐਸ. ਡੀ. ਕਾਲਜ ਨੂੰ ਚੇਂਜ ਮੇਕਰ ਐਵਾਰਡ-2026 ਨਾਲ ਸਨਮਾਨਿਆ-ਪਿ੍ੰਸੀਪਲ ਡਾ. ਅਨੇਜਾ

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮੰਤਰਾਲੇ ਮਾਈਕਰੋਪ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਜ਼ ਦੇ ਤਹਿਤ ਰਜਿਸਟਰਡ ਸੰਸਥਾ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵਲੋਂ ਚੇਂਜ ਮੇਕਰ ਐਵਾਰਡ-2026 ਨਾਲ ਸਨਮਾਨਿਆ ਗਿਆ | ਇਹ ਐਵਾਰਡ ਸਿਰਫ਼ ਸੰਸਥਾ ਲਈ ਹੀ ਨਹੀਂ, ਸਗੋਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਨੇ ਕਿਹਾ ਕਿ ਕਾਲਜ ਹਮੇਸ਼ਾ ਨਵੀਆਂ ਸੋਚਾਂ ਅਤੇ ਨਵੀਨ ਤਰੀਕਿਆਂ ਨੂੰ ਅਪਣਾਉਂਦਾ ਰਹੇਗਾ | ਇਹ ਸਨਮਾਨ ਕਾਲਜ ਵਲੋਂ ਪੇਸ਼ ਕੀਤੀ ਗਈ ਸ਼ਾਨਦਾਰ ਐਕਸ਼ਨ ਰਿਸਰਚ ਰਿਪੋਰਟ ਅਤੇ ਕਾਲਜ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਰਾਹੀਂ ਕੀਤੇ ਪ੍ਰਭਾਵਸ਼ਾਲੀ ਬਦਲਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ | ਚੇਂਜ ਮੇਕਰ ਐਵਾਰਡ ਲਈ ਨੈਸ਼ਨਲ ਐਜੂਟਰੱਸਟ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰਥ ਸ਼ਰਮਾ ਨੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਦੀ ਦੂਰਅੰਦੇਸ਼ੀ ਅਤੇ ਸੰਸਥਾ ਦੇ ਸਮੂਹਿਕ ਯਤਨਾਂ ਸਦਕਾ ਹੀ ਸੰਸਥਾ ਨੇ ਐਵਾਰਡ ਹਾਸਲ ਕੀਤਾ ਹੈ | ਇਸ ਐਵਾਰਡ ਲਈ ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ, ਸਮਾਜ ਸੇਵੀ ਇੰਦੂ ਪੁਰੀ, ਰਾਜੇਸ਼ ਪੁਰੀ ਚੇਅਰਮੈਨ ਬਾਲ ਭਲਾਈ ਕਮੇਟੀ ਮੋਗਾ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਘਲ, ਸਕੱਤਰ ਅਸ਼ੋਕ ਗਰਗ, ਉਪ-ਪ੍ਰਧਾਨ ਅਮਨ ਸਿੰਗਲਾ, ਰਾਜੀਵ ਮਿੱਤਲ ਨੇ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਪਿ੍ੰਸੀਪਲ, ਨੋਡਲ ਅਫ਼ਸਰ ਡਾ. ਸਾਕਸ਼ੀ ਸ਼ਰਮਾ, ਕੋਆਰਡੀਨੇਟਰ ਮਨਦੀਪ ਸ਼ਰਮਾ, ਹਿਨਾ ਗੁਪਤਾ, ਮਮਤਾ, ਆਸ਼ੀਮਾ, ਸ਼ਰਨਜੀਤ ਕੌਰ ਅਤੇ ਵਿਦਿਆਰਥੀ ਹਰਪ੍ਰੀਤ ਕੌਰ, ਹਰਜੀਤ ਕੌਰ, ਰਾਜਬੀਰ ਕੌਰ, ਅਰਸ਼ਪ੍ਰੀਤ ਕੌਰ, ਮਨਦੀਪ ਕੌਰ, ਸਿਮਰਨਪ੍ਰੀਤ ਕੌਰ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਅਰੋੜਾ ਮਹਾਂਸਭਾ ਨੇ ਦੰਦਾਂ ਦਾ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਪ੍ਰਸਿੱਧ ਗਾਇਕ ਆਰ.ਨੇਤ ਤੇ ਰਣਜੀਤ ਮਣੀ ਨੇ ਸੱਭਿਆਚਾਰਕ ਗੀਤਾਂ ਨਾਲ ਬੰਨਿ੍ਹਆਂ ਰੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।