29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਰੋੜਾ ਮਹਾਂਸਭਾ ਨੇ ਦੰਦਾਂ ਦਾ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਅਰੋੜਾ ਮਹਾਂਸਭਾ ਮੋਗਾ ਨੇ ਅਰੋੜਾ ਸਮਾਜ ਦੇ ਅਰੂਤ ਜੀ ਮਹਾਰਾਜ ਮੰਦਰ ਦੇ ਨੇੜੇ ਪ੍ਰਤਾਪ ਰੋਡ 'ਤੇ ਸਥਿਤ ਆਈ.ਐਮ.ਏ. ਹਾਲ ਵਿਚ ਦੰਦਾਂ ਦਾ ਜਾਂਚ ਕੈਂਪ ਲਗਾਇਆ | ਕੈਂਪ ਦੌਰਾਨ ਅਰੋੜਾ ਮਹਾਂਸਭਾ ਦੇ ਅਹੁਦੇਦਾਰਾਂ ਨੇ ਡਾ. ਲਵਪ੍ਰੀਤ ਸਿੰਘ ਦਾ ਗੁਲਦਸਤੇ ਨਾਲ ਸਵਾਗਤ ਕੀਤਾ | ਡਾ. ਲਵਪ੍ਰੀਤ ਸਿੰਘ ਨੇ ਕੈਂਪ ਵਿਚ ਆਏ 32 ਲੋਕਾਂ ਦੇ ਦੰਦਾਂ ਦੀ ਜਾਂਚ ਕੀਤੀ | ਉਨ੍ਹਾਂ ਲੋਕਾਂ ਨੂੰ ਹਰ ਰੋਜ਼ ਸਵੇਰੇ ਅਤੇ ਸ਼ਾਮ ਆਪਣੇ ਦੰਦ ਸਾਫ਼ ਕਰਨ ਲਈ ਪ੍ਰੇਰਿਤ ਕੀਤਾ |
ਇਸ ਮੌਕੇ ਅਰੋੜਾ ਮਹਾਂਸਭਾ ਦੇ ਪ੍ਰਧਾਨ ਵਿਜੇ ਮਦਨ, ਦਿਨੇਸ਼ ਕਟਾਰੀਆ ਜਨਰਲ ਸਕੱਤਰ, ਕੈਸ਼ੀਅਰ ਰਜਿੰਦਰ ਸਚਦੇਵਾ, ਉਪ ਪ੍ਰਧਾਨ ਪੰਜਾਬ ਸੰਜੀਵ ਨਰੂਲਾ ਨੇ ਕਿਹਾ ਕਿ ਸਭਾ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਅਜਿਹੇ ਸਮਾਜ ਸੇਵਾ ਪ੍ਰੋਜੈਕਟ ਤੇ ਕੈਂਪ ਲਗਾਉਂਦੀ ਰਹਿੰਦੀ ਹੈ ਅਤੇ ਕਲੱਬ ਭਵਿੱਖ ਵਿਚ ਵੀ ਆਪਣੇ ਸਮਾਜ ਸੇਵਾ ਪ੍ਰੋਜੈਕਟ ਜਾਰੀ ਰੱਖੇਗਾ | ਇਸ ਮੌਕੇ ਸਭਾ ਦੇ ਉਪ ਪ੍ਰਧਾਨ ਸੰਜੀਵ ਗਰੋਵਰ, ਯੂਥ ਪ੍ਰਧਾਨ ਸੁਮਿਤ ਪੂਜਾਨਾ, ਪ੍ਰੈੱਸ ਸਕੱਤਰ ਸੰਜੀਵ ਅਰੋੜਾ, ਡਾ. ਮੁਕੇਸ਼ ਲੈਬ ਇੰਚਾਰਜ ਆਦਿ ਅਹੁਦੇਦਾਰ ਮੌਜੂਦ ਸਨ |

ਪਿਛਲੀ ਖ਼ਬਰ ਨਹਿਰ ਕਿਨਾਰੇ ਹਾਦਸਾਗ੍ਰਸਤ ਕਾਰ ਮਿਲੀ, ਨੌਜਵਾਨ ਲਾਪਤਾ ਅਗਲੀ ਖ਼ਬਰ ਐਸ. ਡੀ. ਕਾਲਜ ਨੂੰ ਚੇਂਜ ਮੇਕਰ ਐਵਾਰਡ-2026 ਨਾਲ ਸਨਮਾਨਿਆ-ਪਿ੍ੰਸੀਪਲ ਡਾ. ਅਨੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।