29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਨਹਿਰ ਕਿਨਾਰੇ ਹਾਦਸਾਗ੍ਰਸਤ ਕਾਰ ਮਿਲੀ, ਨੌਜਵਾਨ ਲਾਪਤਾ

ਅਜੀਤ ਡੈਸਕ 02-03-2026
ਠਿੰਡਾ, 1 ਮਾਰਚ (ਪੱਤਰ ਪ੍ਰੇਰਕ)-ਬਠਿੰਡਾ ਦੇ ਬੈਂਕ ਕਾਲੋਨੀ ਦਾ ਰਹਿਣ ਵਾਲਾ ਰਾਮ ਕਿਸ਼ਨ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਿਆ ਹੈ | ਉਸ ਦੀ ਕਾਰ ਨੈਸ਼ਨਲ ਕਾਲੋਨੀ ਨੇੜੇ ਸਰਹਿੰਦ ਨਹਿਰ ਦੇ ਕਿਨਾਰੇ ਹਾਦਸਾਗ੍ਰਸਤ ਹਾਲਤ ਵਿਚ ਖੜ੍ਹੀ ਮਿਲੀ | ਲਾਪਤਾ ਨੌਜਵਾਨ ਦੀ ਭੈਣ ਰਮਨਦੀਪ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਰਾਮ ਕਿਸ਼ਨ ਕਾਰ ਲੈ ਕੇ ਗਿਆ ਸੀ ਅਤੇ ਵਾਪਸ ਨਹੀਂ ਆਇਆ | ਸੂਚਨਾ ਮਿਲਣ 'ਤੇ ਥਾਣਾ ਥਰਮਲ, ਸੀਆਈਏ-2 ਟੀਮ ਅਤੇ ਡੀਐਸਪੀ ਡੀ. ਸੰਦੀਪ ਸਿੰਘ ਮੌਕੇ 'ਤੇ ਪਹੁੰਚੇ | ਪੁਲਿਸ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਕੇ ਐਨਡੀਆਰਐਫ ਦੀ ਮਦਦ ਨਾਲ ਨਹਿਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਨੌਜਵਾਨ ਦੀ ਭਾਲ ਕਰਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪੰਜਾਬ ਪੁਲਿਸ 'ਚੋਂ ਬਰਖ਼ਾਸਤ ਵਿਅਕਤੀ ਦੀ ਲਾਸ਼ ਖੁੰਡਰਨੁਮਾ ਮਕਾਨ 'ਚ ਮਿਲੀ ਅਗਲੀ ਖ਼ਬਰ ਅਰੋੜਾ ਮਹਾਂਸਭਾ ਨੇ ਦੰਦਾਂ ਦਾ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।