07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕਾਂਗਰਸ ਨੇ ਰਾਸ਼ਟਰੀ ਹਿੱਤ, ਕਿਸਾਨਾਂ ਦੇ ਅਧਿਕਾਰਾਂ ਤੇ ਮਨਰੇਗਾ ਦੀ ਸੁਰੱਖਿਆ 'ਤੇ ਸਖ਼ਤ ਸਟੈਂਡ ਲਿਆ- ਡਾ. ਵੇਰਕਾ

ਅਜੀਤ ਡੈਸਕ 03-03-2026
ਫ਼ਰੀਦਕੋਟ, 2 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਆਦਿ ਹਾਜ਼ਰ ਸਨ | ਡਾ. ਵੇਰਕਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਇਕ ਅੰਤਰਰਾਸ਼ਟਰੀ ਵਪਾਰ ਸੌਦੇ ਦੇ ਨਾਂਅ 'ਤੇ ਦੇਸ਼ ਦੀ ਆਰਥਿਕ ਤੇ ਖੇਤੀਬਾੜੀ ਹਿੱਤਾਂ ਨਾਲ ਸਮਝੌਤਾ ਕਰ ਰਹੀ ਹੈ ਤੇ ਦੂਜੇ ਪਾਸੇ ਮਨਰੇਗਾ ਵਰਗੀਆਂ ਭਲਾਈ ਯੋਜਨਾਵਾਂ ਨੂੰ ਕਮਜ਼ੋਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਦੇਸ਼ ਭਰ 'ਚ ਜ਼ੋਰਦਾਰ ਆਵਾਜ਼ ਉਠਾਵੇਗੀ | ਡਾ. ਵੇਰਕਾ ਨੇ ਸਾਲ 2024 'ਚ ਭਾਰਤ ਦਾ ਵਪਾਰ ਸਰਪਲਸ 38 ਮਿਲੀਅਨ ਡਾਲਰ ਸੀ | ਸੰਯੁਕਤ ਰਾਜ ਅਮਰੀਕਾ ਤੋਂ ਸਾਲਾਨਾ 100 ਮਿਲੀਅਨ ਡਾਲਰ ਖਰੀਦਣ ਦੀ ਇਕ ਪਾਸੜ ਸ਼ਰਤ ਲਗਾਉਣਾ ਵਪਾਰ ਨਹੀਂ ਹੈ | ਇਹ ਇਕ ਆਰਥਿਕ ਜਬਰਦਸਤੀ ਹੈ ਤੇ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੈਨੇਟਿਕ ਤੌਰ 'ਤੇ ਸੋਧੀਆਂ ਜੀ.ਐਮ. ਫ਼ਸਲਾਂ ਪ੍ਰੋਸੈਸਿਡ ਉਤਪਾਦਾਂ ਰਾਹੀਂ ਭਾਰਤੀ ਬਾਜ਼ਾਰ ਵਿਚ ਦਾਖਲ ਹੋ ਸਕਦੀਆਂ ਹਨ | ਜਿਸ ਨਾਲ ਭਾਰਤੀ ਬੀਜਾਂ ਦੀ ਸ਼ੁੱਧਤਾ ਅਤੇ ਦੇਸ਼ ਦੀ ਜੈਵਿਭਿਨਤਾ ਨੂੰ ਗੰਭੀਰ ਖ਼ਤਰਾ ਬਣ ਸਕਦਾ ਹੈ | ਉਨ੍ਹਾਂ ਦੁਹਰਾਇਆ ਕਿ ਕਾਂਗਰਸ ਪਾਰਟੀ ਕਿਸਾਨਾਂ, ਮਜਦੂਰਾਂ ਤੇ ਦੇਸ਼ ਦੇ ਹਰ ਨਾਗਰਿਕ ਦੇ ਅਧਿਕਾਰਾਂ ਦੀ ਰਾਖੀ ਲਈ ਸੜਕਾਂ ਤੋਂ ਸੰਸਦ ਤੱਕ ਲੜਦੀ ਰਹੇਗੀ | ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਡਾ. ਵੇਰਕਾ ਦਾ ਸਵਾਗਤ ਕਰਦਿਆਂ ਜ਼ਿਲ੍ਹੇ 'ਚ ਚੱਲਦੀਆਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਰੇਸ਼ਮ ਸਿੰਘ ਬਾਹੀਆ, ਜਗਦੀਪ ਸਿੰਘ ਢਿੱਲੋਂ, ਚਰਨਜੀਤ ਸ਼ਰਮਾ, ਗੁਰਬਿੰਦਰ ਸਿੰਘ ਟਹਿਣਾ, ਭਾਗ ਸਿੰਘ ਪਿੱਪਲੀ, ਹਰਦੀਪ ਸਿੰਘ ਹਨੀ, ਬਲਤੇਜ ਸਿੰਘ ਫ਼ਿੱਡੇ, ਜਸਬੀਰ ਸਿੰਘ ਜੱਸਾ ਅਤੇ ਪੀ. ਏ. ਨਰਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ ਨੂੰ ਸਹੂਲਤਾਂ ਲੈਣ ਲਈ ਫ਼ਾਰਮਰ ਆਈ. ਡੀ. ਬਣਾਉਣਾ ਜ਼ਰੂਰੀ-ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਅਧਿਆਪਕਾਂ ਵਲੋਂ ਵਿਧਾਇਕ ਦੇ ਘਰ ਅੱਗੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।