07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਗਰਾੲੀਂ ਕਲਾਂ 'ਚ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਅਜੀਤ ਡੈਸਕ 06-03-2026
ਪੰਜਗਰਾੲੀਂ ਕਲਾਂ, 5 ਮਾਰਚ (ਸੁਖਮੰਦਰ ਸਿੰਘ ਬਰਾੜ)-ਸਥਾਨਕ ਮੋਗਾ-ਕੋਟਕਪੂਰਾ ਰੋਡ 'ਤੇ ਹੋਏ ਸੜਕ ਹਾਦਸੇ ਦੌਰਾਨ 1 ਵਿਅਕਤੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਮੋਤੀ ਸੋਨੀ ਵਾਸੀ ਫ਼ਰੀਦਕੋਟ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਮੋਟਰਾਸਾਈਕਲ 'ਤੇ ਸਵਾਰ ਹੋ ਕੇ ਮੋਗੇ ਤੋਂ ਆਪਣੇ ਪੁੱਤਰ ਨਿਖਲ ਕੁਮਾਰ ਪੁੱਤਰ ਮੋਤੀ ਸੋਨੀ ਤੇ ਵਿਜੇ ਕੁਮਾਰ ਦੋਵੇਂ ਵਾਸੀ ਫ਼ਰੀਦਕੋਟ ਜੋ ਕੇ ਆਪਣੀ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਫ਼ਰੀਦਕੋਟ ਨੂੰ ਵਾਪਸ ਆ ਰਹੇ ਸਨ ਤਾਂ ਪੰਜਗਰਾੲੀਂ ਕਲਾਂ 'ਚ ਪਰਾਲੀ ਦੀਆਂ ਗੱਠਾਂ ਵਾਲੇ ਟਰਾਲੇ 'ਚ ਓਟਰਟੇਕ ਕਰਨ ਸਮੇਂ ਸਕੂਟਰੀ ਸਾਹਮਣੇ ਤੋਂ ਆ ਰਹੀ ਕਾਰ ਨਾਲ ਅਚਾਨਕ ਜਾ ਟਕਰਾਈ | ਜਿਸ ਕਾਰਨ ਨਿਖਲ ਦਾ ਸਿਰ ਗੱਠਾ ਵਾਲੇ ਟਰਾਲੇ ਥੱਲੇ ਆ ਕੇ ਬੁਰੀ ਤਰ੍ਹਾਂ ਫਿਸ ਗਿਆ ਤੇ ਮੌਕੇ 'ਤੇ ਹੀ ਦਮ ਤੋੜ ਗਿਆ, ਜਦੋਂ ਕਿ ਉਸ ਦਾ ਨੇੜਲਾ ਸਾਥੀ ਵਿਜੇ ਕੁਮਾਰ ਜ਼ਖ਼ਮੀ ਹੋ ਗਿਆ | ਜਿਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ | ਪੁਲਿਸ ਵਲੋਂ ਮਿ੍੍ਰਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਟਰੈਕਟਰ ਡਰਾਈਵਰ ਤੇ ਕਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਫ਼ਰੀਡਮ ਫ਼ਾਈਟਰ ਉਤਰਾਧਿਕਾਰੀ ਸੰਸਥਾ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਲੀ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।