17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਅਜੀਤ ਡੈਸਕ 30-03-2026
ਫ਼ਰੀਦਕੋਟ, 29 ਮਾਰਚ (ਜਸਵੰਤ ਸਿੰਘ ਪੁਰਬਾ)-ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਅਧਿਆਤਮਕ ਪ੍ਰੋਗਰਾਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੀ ਤਰੱਕੀ, ਚੰਗੀ ਸਿਹਤ ਤੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ ਗਈ | ਪਾਠ ਤੇ ਪ੍ਰਾਰਥਨਾ ਤੋਂ ਬਾਅਦ ਸਕੂਲ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਕ ਨਵੀਂ ਪਹਿਲਕਦਮੀ ਦਾ ਐਲਾਨ ਕੀਤਾ ਗਿਆ | ਸਕੂਲ ਦੇ ਅੰਦਰ ਇਕ 'ਡੀ. ਵੀ. ਸਟੇਬਲ ਤੇ ਘੋੜ ਸਵਾਰੀ ਸਕੂਲ' ਦਾ ਉਦਘਾਟਨ ਕੀਤਾ, ਜਿਥੇ ਵਿਦਿਆਰਥੀਆਂ ਨੂੰ ਘੋੜ ਸਵਾਰੀ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਮਨਤਾਰ ਸਿੰਘ ਬਰਾੜ, ਸੰਜੀਵ ਸਿੰਘ 'ਸੰਨੀ' ਗਿੱਲ, ਬਾਬਾ ਸੁੰਦਰ ਦਾਸ ਜੀ ਪੰਜਗਰਾਈਾ ਖੁਰਦ ਗਊਸ਼ਾਲਾ, ਬਾਬਾ ਗਰੀਬ ਦਾਸ ਜੀ, ਬਾਬਾ ਚਮਕੌਰ ਸਿੰਘ ਜੀ ਡੇਰਾ ਨਿਰਮਲਾ, ਪੰਜਗਰਾਈਾ ਕਲਾਂ, ਬਾਬਾ ਇੰਦਰਪਾਲ ਸਿੰਘ ਜੀ ਦੇਵੀਵਾਲਾ, ਗੁਰਦੁਆਰਾ ਨਾਨਕਸਰ ਤੇ ਦਵਿੰਦਰਪਾਲ ਸਿੰਘ ਜੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਰਕੀਟ ਕਮੇਟੀ ਦੇ ਸਕੱਤਰ ਯੁਗਵੀਰ ਕੁਮਾਰ ਨੂੰ ਸਦਮਾ- ਮਾਤਾ ਦਾ ਦਿਹਾਂਤ ਅਗਲੀ ਖ਼ਬਰ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦਾ ਵਿਵੇਕ ਆਸ਼ਰਮ ਜੈਤੋ 'ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।