17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਜੈਮਲ ਸਿੰਘ ਚੋਟ ਮੁਰਾਦਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਨਿੱਘੀ ਸ਼ਰਧਾਂਜਲੀ

ਅਜੀਤ ਡੈਸਕ 30-03-2026
ਕੋਟਕਪੂਰਾ, 29 ਮਾਰਚ (ਮੋਹਰ ਸਿੰਘ ਗਿੱਲ)-ਭੁਪਿੰਦਰ ਸਿੰਘ ਕਮਿਸ਼ਨ ਏਜੰਟ ਤੇ ਐਡਵੋਕੇਟ ਸੁਰਿੰਦਰ ਸਿੰਘ ਦੇ ਸਤਿਕਾਰਤ ਪਿਤਾ ਤੇ ਹਰਸਿਮਰਨ ਸਿੰਘ ਦੇ ਦਾਦਾ ਜੈਮਲ ਸਿੰਘ (ਚੋਟ ਮੁਰਾਦਾ, ਉਮਰ 85 ਸਾਲ) ਸੰਖੇਪ ਬਿਮਾਰੀ ਉਪਰੰਤ ਸਦੀਂਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਜੈਤੋ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਹੋਇਆ | ਇਸ ਮੌਕੇ ਭਾਈ ਓਾਕਾਰ ਸਿੰਘ ਜੀ ਦੇ ਰਾਗੀ ਜਥੇ ਨੇ ਵੈਰਾਗ਼ਮਈ ਸ਼ਬਦ ਕੀਰਤਨ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਕੁਲਵੰਤ ਸਿੰਘ ਨੇ ਅੰਤਿਮ ਅਰਦਾਸ ਕੀਤੀ | ਮੰਚ ਦਾ ਸੰਚਾਲਨ ਕਰਦਿਆਂ ਸੇਵਾ ਮੁਕਤ ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ ਨੇ ਸਵ. ਜੈਮਲ ਸਿੰਘ ਚੋਟ ਮੁਰਾਦਾ ਹੁਰਾਂ ਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਲੰਬਾ ਸੰਘਰਸ਼ ਕਰਕੇ ਆਪਣੇ ਪਰਿਵਾਰ ਨੂੰ ਹਰ ਪੱਖ ਤੋਂ ਉਚੇ ਮੁਕਾਮ 'ਤੇ ਪਹੁੰਚਾਇਆ | ਸ਼ਹਿਰ ਦੀਆਂ ਸਮਾਜ ਸੇਵਾ ਸੰਸਥਾਵਾਂ, ਲਾਇਨਜ਼ ਕਲੱਬਾਂ, ਵਿੱਦਿਅਕ ਅਦਾਰਿਆਂ ਤੇ ਰਾਜਸੀ ਸ਼ਖ਼ਸੀਅਤਾਂ ਵਲੋਂ ਭੇਜੇ ਗਏ ਸ਼ੋਕ ਮਤੇ ਪੜ੍ਹੇ ਅਤੇ ਨਾਲ ਹੀ ਪਰਿਵਾਰ ਵਲੋਂ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਧਨਜੀਤ ਸਿੰਘ ਧਨੀ ਵਿਰਕ ਅਤੇ ਅਜੈਬ ਸਿੰਘ ਚਹਿਲ ਨਾਨਕਸਰ, ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ, ਸੁਖਵੀਰ ਸਿੰਘ ਸੰਧੂ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਐਡਵੋਕੇਟ ਅਵੰਤਾ ਕੁਮਾਰ ਜੈਨ, ਰਣਜੀਤ ਸਿੰਘ ਕੱਕੜ, ਵਿਨੋਦ ਮੈਣੀ, ਐਸ. ਐਮ. ਓ ਹਰਿੰਦਰ ਸਿੰਘ ਗਾਂਧੀ, ਰੋਮਾ ਬਰਾੜ, ਬਲਜੀਤ ਸਿੰਘ ਖੀਵਾ, ਲੈਕਚਰਾਰ ਗੁਰਮੀਤ ਸਿੰਘ ਬੱਧਣ, ਰਾਜੂ ਥਾਪਰ, ਸੰਦੀਪ ਥਾਪਰ, ਡਾ. ਕੁਲਦੀਪ ਧੀਰ, ਗੁਰਬੀਰ ਸਿੰਘ, ਸਿਮਰਨਜੀਤ ਸਿੰਘ ਮੱਕੜ, ਡਾ. ਜਸਵੀਰ ਸਿੰਘ, ਡਾ. ਪਰਮਿੰਦਰ ਸਿੰਘ ਤੱਗੜ, ਕੁਲਦੀਪ ਸਿੰਘ ਮਾਣੂਕੇ, ਸੁਰਿੰਦਰ ਬਰੀ ਵਾਲਾ, ਗੁਰਬਚਨ ਸਿੰਘ ਟੋਨੀ, ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ, ਕਰਨਵੀਰ ਸਿੰਘ ਧਾਲੀਵਾਲ, ਇੰਦਰਦੀਪ ਬਰਾੜ, ਸਰਬਜੀਤ ਸਿੰਘ ਬਰਾੜ, ਲਖਵਿੰਦਰ ਹਰਦਿਆਲੇਆਣਾ, ਸ਼ਾਮ ਸੰੁਦਰ ਗੋਇਲ, ਹਰਿੰਦਰ ਆਹੂਜਾ, ਜੱਗਾ ਖਾਰਾ, ਅਮਰਦੀਪ ਦੀਪਾ, ਰਵੀ ਗੋਇਲ, ਸੰਦੀਪ ਕਟਾਰੀਆ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਘੁਲਿਆਣੀ, ਮਿੰਕੂ ਮੱਕੜ, ਪਵਨ ਕੁਮਾਰ ਬੰਟੀ, ਐਡਵੋਕੇਟ ਸ਼ਿਵਕਰਤਾਰ ਸਿੰਘ ਸੇਖੋਂ, ਵਰਿੰਦਰ ਕੁਮਾਰ ਬਿੰਦਰੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਗੁਰਿੰਦਰ ਮੋਹਨ ਸਿੰਘ ਕਪੂਰ, ਡਾ. ਪ੍ਰਭਤੇਸ਼ਵਰ ਸਿੰਘ, ਡਾ. ਪੰਕਜ ਬਾਂਸਲ, ਸ਼ਾਮ ਸਿੰਘ ਆਈ. ਆਰ. ਐਸ ਰਿਟਾਇਰਡ, ਅਜੇਪਾਲ ਸਿੰਘ ਬਰਗਾੜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਫ਼ਤਹਿ ਦੀ ਇਕੱਤਰਤਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।