17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਭਾਰਤੀ ਕਿਸਾਨ ਯੂਨੀਅਨ ਫ਼ਤਹਿ ਦੀ ਇਕੱਤਰਤਾ

ਅਜੀਤ ਡੈਸਕ 30-03-2026
ਕੋਟਕਪੂਰਾ, 29 ਮਾਰਚ (ਮੋਹਰ ਸਿੰਘ ਗਿੱਲ, ਮੇਘਰਾਜ)-ਸਥਾਨਕ ਲਾਲਾ ਲਾਜਪਤ ਰਾਏ ਮਿਊਾਸਪਲ ਪਾਰਕ 'ਚ ਭਾਰਤੀ ਕਿਸਾਨ ਯੂਨੀਅਨ ਫ਼ਤਹਿ ਦੇ ਸੂਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਰੀਨੌਂ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਵਰਕਰਾਂ ਦੀ ਭਰਵੀਂ ਇਕੱਤਰਤਾ ਹੋਈ | ਇਸ ਦੌਰਾਨ ਸ਼ਹਿਰ ਦੇ ਇਕ ਨਿੱਜੀ ਸਕੂਲ ਦੇ ਮਾਲਕ ਵਲੋਂ ਸ਼ਹਿਰ ਨਿਵਾਸੀ ਰਜਤ ਅਗਰਵਾਲ ਨਾਲ ਕਿਸੇ ਪਲਾਟ ਦੀ ਸੌਦੇਬਾਜ਼ੀ 'ਚ ਇਕ ਦਲਾਲ ਦੀ ਮਿਲੀਭੁਗਤ ਨਾਲ 45 ਲੱਖ ਰੁਪਏ ਦੀ ਧੋਖਾਧੜੀ ਦੇ ਸਬੰਧੀ ਵਿਸਥਾਰ 'ਚ ਚਰਚਾ ਕੀਤੀ ਗਈ | ਇਸ ਦੌਰਾਨ ਆਗੂਆਂ ਨੇ ਧੋਖਾਧੜੀ ਨਾਲ ਸਬੰਧਿਤ ਸਾਰੇ ਸਬੂਤ ਮੀਡੀਆ ਸਾਹਮਣੇ ਰੱਖੇ | ਆਪਣੇ ਸੰਬੋਧਨ 'ਚ ਸੂਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਰੀਨੌਂ ਨੇ ਕਿਹਾ ਕਿ ਰਜਤ ਅਗਰਵਾਲ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਕ ਹੋਰ ਕਿਸਾਨ ਜਥੇਬੰਦੀ ਵਲੋਂ ਸਕੂਲ ਮਾਲਕ ਦੇ ਹੱਕ 'ਚ ਇਕੱਠ ਕਰਕੇ ਸਕੂਲ ਮਾਲਕ ਨੂੰ ਨਿਰਦੋਸ਼ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ |
ਇਸ ਸਬੰਧੀ ਜਥੇਬੰਦੀ ਨੇ ਸਮੂਹਿਕ ਰੂਪ 'ਚ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਨੂੰ ਇਸ ਮਸਲੇ ਸਬੰਧੀ ਕੋਈ ਗਲਤ ਫ਼ਹਿਮੀ ਹੋਵੇ ਤਾਂ ਉਹ ਜਦੋਂ ਮਰਜੀ ਸਾਡੇ ਨਾਲ ਮੀਡੀਆ ਦੀ ਮੌਜੂਦਗੀ 'ਚ ਗੱਲਬਾਤ ਕਰ ਸਕਦਾ ਹੈ | ਇਸ ਮੌਕੇ ਫ਼ਰੀਦਕੋਟ, ਪੰਜਗਰਾਈਾ ਕਲਾਂ, ਢੈਪਈ, ਵਾੜਾਦਰਾਕਾ, ਰਾਮੇਆਣਾ, ਮਚਾਕੀ, ਢੀਮਾਂ ਵਾਲੀ, ਹਰੀਨੌਂ, ਸ਼ਹਿਰ ਕੋਟਕਪੂਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਜੈਤੋ ਰੈਲੀ ਲਈ ਲੋਕਾਂ 'ਚ ਭਾਰੀ ਉਤਸ਼ਾਹ-ਆਗੂ ਅਗਲੀ ਖ਼ਬਰ ਜੈਮਲ ਸਿੰਘ ਚੋਟ ਮੁਰਾਦਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਨਿੱਘੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।