ਬਰਗਾੜੀ, 29 ਮਾਰਚ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਰਵਿੰਦਰ ਸ਼ਰਮਾ ਬਰਗਾੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 31 ਮਾਰਚ ਨੂੰ ਜੈਤੋ ਦੀ ਦਾਣਾ ਮੰਡੀ ਵਿਖੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੀ ਜਾ ਰਹੀ ਵਿਸ਼ਾਲ ਰੈਲੀ ਲਈ ਅਕਾਲੀ ਵਰਕਰਾਂ ਤੇ ਹਲਕੇ ਦੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪੰਜਾਬ ਦੇ ਲੋਕਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਾੜਾ ਰਾਜ ਵੇਖ ਲਿਆ ਹੈ | ਇਨ੍ਹਾਂ ਸਰਕਾਰਾਂ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਤੇ ਸਿਰਫ ਲੋਕਾਂ ਨੂੰ ਝੂਠ ਤੇ ਚੁਟਕਲਲਿਆਂ ਦੇ ਸਹਾਰੇ ਗੁੰਮਰਾਹ ਕਰ ਲਿਆ ਗਿਆ ਹੈ | ਪੰਜਾਬ ਦੇ ਲੋਕ ਹੁਣ ਠੱਗੇ ਮਹਿਸੂਸ ਕਰ ਰਹੇ ਹਨ ਤੇ ਹੁਣ ਦੁਬਾਰਾ ਗਲਤੀ ਕਰਨ ਲਈ ਤਿਆਰ ਨਹੀਂ ਹਨ | ਸੁਖਬੀਰ ਸਿੰਘ ਬਾਦਲ ਪੰਜਾਬ ਦਾ ਇਕੋ ਇਕ ਅਜਿਹਾ ਲੀਡਰ ਹੈ ਜੋ ਹਮੇਸ਼ਾਂ ਆਪਣੇ ਕਹੇ ਬਚਨਾਂ ਨੂੰ ਪੂਰਾ ਕਰਦਾ ਹੈ | ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਬਾਰਾ ਚਾਹੁੰਦੇ ਹਨ ਤਾਂ ਕਿ ਪੰਜਾਬ ਦਾ ਵਿਕਾਸ ਹੋ ਸਕੇ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ | ਰੈਲੀ ਨੂੰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ |