ਰੁਪਾਣਾ, 29 ਮਾਰਚ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਰੁਪਾਣਾ (ਮੁੰਡੇ) ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ 'ਚ ਸਕੂਲ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਸੁਖਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸੀ.ਐਚ.ਟੀ ਕਿਰਨ ਬਾਲਾ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਜਾਦਾ ਹੈ | ਇਸ ਮੌਕੇ ਜਪਿੰਦਰ ਸਿੰਘ, ਮੀਨੂੰ ਮੱਕੜ, ਵੀਨਾ ਰਾਣੀ, ਗੁਰਜੀਤ ਕੌਰ, ਗੁਰਭਿੰਦਰ ਸਿੰਘ, ਇਕਬਾਲ ਸਿੰਘ, ਚਰਨਜੀਤ ਕੌਰ, ਨੀਰੂ ਬਾਲਾ, ਮੋਨਿਕਾ ਤੇ ਚੇਅਰਮੈਨ ਗੁਰਸ਼ਰਨ ਸਿੰਘ ਹਾਜ਼ਰ ਸਨ |