19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬਿਜਲੀ ਦੇ ਖੰਭਿਆਂ 'ਤੇ ਕੇਬਲ ਟੀ. ਵੀ. ਦੀਆਂ ਤਾਰਾਂ ਨੇ ਬੁਣਿਆ ਮੱਕੜ ਜਾਲ

ਅਜੀਤ ਡੈਸਕ 30-03-2026
ਗਿੱਦੜਬਾਹਾ, 29 ਮਾਰਚ (ਸ਼ਿਵਰਾਜ ਸਿੰਘ ਬਰਾੜ)-ਪਾਵਰਕਾਮ ਵਿਭਾਗ ਵਲੋਂ ਘਰਾਂ ਨੂੰ ਬਿਜਲੀ ਸਪਲਾਈ ਦੇਣ ਲਈ ਪਾਈਆਂ ਗਈਆਂ ਬਿਜਲੀ ਦੀਆਂ ਤਾਰਾਂ ਹੁੁਣ ਵੱਡੇ ਹਾਦਸਿਆਂ ਦਾ ਕਾਰਨ ਬਣੀਆਂ ਹੋਈਆਂ ਹਨ | ਅਨੇਕਾਂ ਹਾਦਸੇ ਵਾਪਰਨ ਦੇ ਬਾਵਜੂਦ ਕੁੰਭਕਰਨੀ ਨੀਂਦ ਸੁੱਤੇ ਵਿਭਾਗ ਵਲੋਂ ਬਿਜਲੀ ਦੀਆਂ ਤਾਰਾਂ ਦੇ ਮੱਕੜਜਾਲ ਨੂੰ ਦਰੁਸਤ ਕਰਨ ਲਈ ਅਜੇ ਤੱਕ ਮੁੱਢਲੀ ਕਾਰਵਾਈ ਵੀ ਨਜ਼ਰ ਨਹੀਂ ਆ ਰਹੀ | ਜ਼ਿਕਰਯੋਗ ਹੈ ਕਿ ਘਰਾਂ ਤੇ ਹੋਰ ਅਦਾਰਿਆਂ ਨੂੰ ਬਿਜਲੀ ਸਪਲਾਈ ਦੇਣ ਲਈ ਕਈ ਦਹਾਕਿਆਂ ਤੋਂ ਪਾਈਆਂ ਗਈਆਂ ਬਿਜਲੀ ਦੀਆਂ ਤਾਰਾ ਖ਼ਸਤਾ ਹੋ ਗਈਆਂ ਹਨ | ਏਥੇ ਹੀ ਬੱਸ ਨਹੀਂ, ਮਕਾਨਾਂ ਦੀਆਂ ਕੰਧਾਂ, ਸੜਕਾਂ ਤੇ ਮੁਹੱਲਿਆਂ ਦੀਆਂ ਗਲੀਆਂ ਵਿਚ ਬਿਜਲੀ ਦੀਆਂ ਤਾਰਾਂ ਦਾ ਅਜਿਹਾ ਮੱਕੜਜਾਲ ਬਣਿਆ ਹੋਇਆ ਹੈ ਕਿ ਇਹ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ | ਢਿੱਲੀਆਂ ਤਾਰਾਂ ਐਨੀਆਂ ਨੀਵੀਆਂ ਹਨ ਕਿ ਪੈਦਲ ਚੱਲਣ ਵਾਲੇ ਵਿਅਕਤੀ ਨਾਲ ਛੂਹ ਸਕਦੀਆਂ ਹਨ ਤੇ ਮਨੁੱਖੀ ਜੀਵਨ ਸੁਰੱਖਿਅਤ ਨਹੀਂ ਹੈ | ਅਕਸਰ ਹੀ ਦੇਖਿਆ ਸੁਣਿਆ ਜਾਂਦਾ ਹੈ ਕਿ ਕੋਈ ਅਣਜਾਣ ਬੱਚਾ ਜਾਂ ਫਿਰ ਨੌਜਵਾਨ ਮਕਾਨ ਦੀ ਛੱਤ ਨਾਲ ਖਹਿ ਕਿ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਕਿ ਉਸ ਦੀ ਮੌਤ ਹੋ ਗਈ ਹੈ | ਪਰ ਪਤਾ ਨਹੀਂ ਪਾਵਰਕਾਮ ਵਿਭਾਗ ਅਜੇ ਵੀ ਪ੍ਰਬੰਧ ਨੂੰ ਤਕਨੀਕੀ ਢੰਗ ਨਾਲ ਦਰੁਸਤ ਕਰਨ ਵਿਚ ਕਿਉਂ ਦੇਰੀ ਕਰ ਰਿਹਾ ਹੈ | ਸ਼ਹਿਰ ਦੇ ਘੰਟਾਂ ਘਰ ਨਜ਼ਦੀਕ ਡੇਢ ਕੁ ਸਾਲ ਦੇ ਵਕਫ਼ੇ ਨਾਲ 2 ਦੁਕਾਨਾਂ 'ਚ ਬਿਜਲੀ ਸਰਕਟ ਕਾਰਨ ਵਾਪਰੇ ਹਾਦਸੇ ਦੌਰਾਨ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ | ਪਾਵਰਕਾਮ ਵਿਭਾਗ ਵਲੋਂ ਕੇਬਲ ਟੀ.ਵੀ ਵਾਲਿਆਂ ਨੂੰ ਪਤਾ ਨਹੀਂ ਕਿਉਂ ਆਪਣੇ ਖੰਭੇ ਵਰਤਣ ਲਈ ਮਨਜ਼ੂਰੀ ਦਿੱਤੀ ਹੋਈ | ਜੇਕਰ ਕੇਬਲ ਟੀ.ਵੀ ਦੀਆਂ ਤਾਰ੍ਹਾਂ ਵਿਚ ਬਿਜਲੀ ਸਰਕਟ ਸੰਪਰਕ ਕਰ ਜਾਵੇ ਤਾਂ ਘਰਾਂ ਵਿਚ ਵੱਡੇ ਪੱਧਰ 'ਤੇ ਹਾਦਸੇ ਵਾਪਰਨ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ | ਸ਼ਹਿਰ ਅੰਦਰ ਕਿਸੇ ਵੀ ਸੜਕ, ਗਲੀ ਜਾਂ ਫਿਰ ਕਿਸੇ ਮੁਹੱਲੇ ਵਿਚ ਦੇਖਿਆ ਜਾਵੇ ਤਾਂ ਬਿਜਲੀ ਦੀਆਂ ਤਾਰਾਂ ਢਿਲੀਆਂ ਪੈ ਗਈਆਂ ਹਨ | ਘਰਾਂ ਦੀਆਂ ਕੰਧਾਂ ਨਾਲ ਛੰੂਹਦੀਆਂ ਬਿਜਲੀ ਦੀਆਂ ਤਾਰਾਂ ਨੂੰ ਵਿਭਾਗ ਵਲੋਂ ਅਜੇ ਤੱਕ ਦਰੁਸਤ ਨਹੀਂ ਕੀਤਾ ਜਾ ਰਿਹਾ | ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕੀਤਾ ਜਾਵੇ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰੁਪਾਣਾ ਦਾ 5ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਲਛਮਣ ਸਿੰਘ ਸਿੱਧੂ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।