ਲੰਬੀ, 29 ਮਾਰਚ (ਮੇਵਾ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਅਨੁਸਾਰ ਕਿੰਡਸ ਕਿੰਗਡਮ ਸਕੂਲ ਸਿੰਘੇਵਾਲਾ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਦੇ ਐਮ.ਡੀ. ਕੇ.ਕੇ. ਵਰਮਾ ਤੇ ਮੀਨਾਕਸ਼ੀ ਖੁੰਗਰ ਵਲੋਂ ਸਕੂਲ ਦਾ ਸ਼ਾਨਦਾਰ ਨਤੀਜਾ ਆਉਣ 'ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਵਿਦਿਆਰਥੀ ਦੀਪਇੰਦਰ ਸਿੰਘ ਪੱੁਤਰ ਰੁਪਿੰਦਰ ਸਿੰਘ (ਸ਼ਨੀ) ਵਾਸੀ ਲੁਹਾਰਾ ਨੇ ਅੱਠਵੀਂ ਕਲਾਸ ਵਿਚੋਂ 92 ਪ੍ਰਤੀਸ਼ਤ ਅੰਕ ਲੈਕੇ ਸਕੂਲ 'ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਦੀਪਇੰਦਰ ਸਿੰਘ ਨੂੰ ਸਕੂਲ ਦੇ ਐਮ.ਡੀ. ਤੇ ਸਮੂਹ ਸਟਾਫ ਵਲੋਂ ਸਨਮਾਨਿਤ ਕਰਦਿਆਂ ਉਸ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਗੁਰਪਾਲ ਕੌਰ ਸਾਬਕਾ ਸੁਪਰਵਾਈਜ਼ਰ, ਗੁਰਮਨਪੀ੍ਰਤ ਕੌਰ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਸਿਮਰਜੀਤ ਕੌਰ ਵੀ ਮੌਜੂਦ ਸਨ |