19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਭਾਜਪਾ ਆਗੂਆਂ ਵਲੋਂ ਬੂਥ ਇੰਚਾਰਜਾਂ ਨਾਲ ਮੀਟਿੰਗ

ਅਜੀਤ ਡੈਸਕ 30-03-2026
ਗਿੱਦੜਬਾਹਾ, 29 ਮਾਰਚ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਵਲੋਂ ਆਪਣੀਆਂ ਸਰਗਰਮੀਆ ਤੇਜ਼ ਕਰਦਿਆਂ ਗਿੱਦੜਬਾਹਾ ਵਿਖੇ ਭਾਜਪਾ ਆਗੂਆਂ ਵਲੋ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਅਨਿਲ ਵਲੇਚਾ ਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਪਿ੍ਤਪਾਲ ਸ਼ਰਮਾ ਵਲੋਂ ਬੂਥ ਇੰਚਾਰਜਾਂ ਨਾਲ ਮਨਪ੍ਰੀਤ ਸਿੰਘ ਬਾਦਲ ਦੀ ਗਿੱਦੜਬਾਹਾ ਸਥਿਤ ਰਿਹਾਇਸ਼ ਵਿਖੇ ਪਾਰਟੀ ਦਫ਼ਤਰ ਵਿਚ ਬੂਥ ਇੰਚਾਰਜਾਂ ਨਾਲ ਮੀਟਿੰਗ ਕੀਤੀ ਗਈ | ਆਗੂਆਂ ਵਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਸਮੂਹ ਬੂਥ ਇੰਚਾਰਜਾਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆ ਕਿਹਾ ਕਿ ਉਹ ਭਾਜਪਾ ਦੀਆਂ ਪ੍ਰਾਪਤੀਆਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇ | ਇਸ ਮੌਕੇ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਰਣਜੀਤ ਸਿੰਘ ਗੁਰੂਸਰ, ਹਰਜੀਤ ਸਿੰਘ ਲੀਲਾ ਮਾਨ, ਵਿਜੇਪਾਲ ਸਿੰਘ, ਮੀਤਾ ਸਿੰਘ ਮਾਨ, ਰੁਪਿੰਦਰ ਸਿੰਘ ਸਮਾਗ, ਪੱਪੀ ਚਹਿਲ, ਨਛੱਤਰ ਸਿੰਘ ਚੋਟੀਆਂ, ਪ੍ਰਮਜੀਤ ਸਿੰਘ ਚੋਟੀਆਂ, ਸਰਬਨ ਸਿੰਘ, ਸਤਨਾਮ ਸਿੰਘ ਗੁਰੂਸਰ, ਰਾਜੂ ਸਿੰਘ ਕੌਂਸਲਰ, ਗੁਰਚਰਨ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਦਾਰਾ ਸਿੰਘ, ਬਲਕਾਰ ਸਿੰਘ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ 8ਵੀਂ ਜਮਾਤ 'ਚੋਂ 92 ਫ਼ੀਸਦੀ ਅੰਕ ਲੈਣ ਵਾਲੇ ਦੀਪਇੰਦਰ ਨੂੰ ਸਕੂਲ ਦੇ ਐਮ. ਡੀ. ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਕਲਾ ਕੇਂਦਰ ਗਿੱਦੜਬਾਹਾ ਵਲੋਂ ਅੱਖਾਂ ਦਾ ਮੁਫ਼ਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।