18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਮਾਨਸਾ ਪੁਲਿਸ ਵਲੋਂ ਐਨ. ਡੀ. ਪੀ. ਐਸ. ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਨਸ਼ਟ

ਅਜੀਤ ਡੈਸਕ 30-04-2026


ਮਾਨਸਾ, 29 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਪੁਲਿਸ ਵਲੋਂ ਵੱਖ-ਵੱਖ ਥਾਣਿਆਂ 'ਚ ਦਰਜ ਐਨ. ਡੀ. ਪੀ. ਐਸ. ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਨਸ਼ਟ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਮਨਮੋਹਨ ਸਿੰਘ ਅÏਲਖ ਐੱਸ.ਪੀ (ਜਾਂਚ) ਮਾਨਸਾ ਅਤੇ ਜਸਵਿੰਦਰ ਸਿੰਘ ਡੀ. ਐਸ. ਪੀ. (ਡੀ.) ਦੀ ਹਾਜ਼ਰੀ 'ਚ ਐਨ. ਡੀ. ਪੀ. ਐਸ ਐਕਟ ਦੇ 72 ਪੋਸਟ ਟਰਾਇਲ ਕੇਸਾਂ ਦਾ ਸਬੰਧਿਤ ਮਾਲ ਮੁਕੱਦਮਾ 148.650 ਕਿੱਲੋਗਰਾਮ ਭੁੱਕੀ ਚੂਰਾ ਪੋਸਤ, 13.440 ਕਿੱਲੋਗਰਾਮ ਨਸ਼ੀਲਾ ਪਾਊਡਰ, 19.600 ਕਿੱਲੋਗਰਾਮ ਨਸ਼ੀਲਾ ਘੋਲ, 30,946 ਨਸ਼ੀਲੀਆਂ ਗੋਲੀਆਂ, 1282 ਕੈਪਸੂਲ, 74 ਟੀਕੇ, 590 ਨਸ਼ੀਲੀਆਂ ਸ਼ੀਸ਼ੀਆਂ ਅਤੇ 0.036 ਕਿੱਲੋਗਰਾਮ ਸਮੈਕ ਜਿਨ੍ਹਾਂ ਨੂੰ ਪੁਲਿਸ ਲਾਈਨ ਮਾਨਸਾ ਵਿਖੇ ਬਣੇ ਇੰਨਸ਼ੀਨਰੇਟਰ 'ਤੇ ਨਸ਼ਟ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲੇ੍ਹ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਬਾਕੀ ਰਹਿੰਦੇ ਕੇਸਾਂ ਦਾ ਮਾਲ ਮੁਕੱਦਮਾ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਸ਼ਟ ਕੀਤਾ ਜਾਵੇਗਾ |


ਪਿਛਲੀ ਖ਼ਬਰ ਆਲ ਪੰਜਾਬ ਆਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਵਿਧਾਇਕ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ 2 ਨੂੰ <br/> ਅਗਲੀ ਖ਼ਬਰ ਕਿਰਨ ਰਾਣੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।