ਭਗਤਾ ਭਾਈਕਾ, 29 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਸੂਬੇ ਦੇ ਲੋਕਾਂ ਨੂੰ ਨਿਰੋਗ ਬਣਾਉਣ ਲਈ ਜ਼ਿੰਦਗੀ ਵਿਚ ਰੋਜ਼ਾਨਾ ਯੋਗ ਨੂੰ ਅਪਣਾਉਣਾ ਬੇਹੱਦ ਲਾਹੇਵੰਦ ਸਾਬਤ ਹੋਵੇਗਾ¢ ਅਨੇਕਾਂ ਮਹਿਲਾਵਾਂ ਸੀ.ਐਮ ਯੋਗਸ਼ਾਲਾ ਅੰਦਰ ਮੁਫ਼ਤ ਯੋਗ ਕਰਕੇ ਬਿਮਾਰੀ ਤੋਂ ਛੁਟਕਾਰਾ ਪਾ ਰਹੀਆਂ ਹਨ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸ਼ਹਿਰ ਵਿਖੇ ਸੀ.ਐਮ ਯੋਗਸਾਲਾ ਦੇ ਇੰਚਾਰਜ ਖੁਸ਼ਪ੍ਰੀਤ ਕੌਰ ਵਿਰਕ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕੀਤਾ¢ ਮੈਡਮ ਖੁਸ਼ਪ੍ਰੀਤ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਰੰਭ ਕੀਤੀ ਗਈ ਸੀ.ਐਮ ਯੋਗਸਾਲਾ ਸਹੂਲਤ ਤਹਿਤ ਭਗਤਾ ਭਾਈਕਾ ਵਿਖੇ ਵੱਖ-ਵੱਖ ਥਾਵਾਂ ਉਪਰ ਮਹਿਲਾਵਾਂ ਖੂਬ ਅਨੰਦ ਲੈਣ ਰਹੀਆਂ ਹਨ¢ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਖੇ ਸੀਐਮ ਦੀ ਯੋਗਸਾਲਾ ਵੱਖ-ਵੱਖ ਛੇ ਥਾਵਾਂ ਜਿਵੇਂ ਕਿ ਸਵੇਰੇ 5:30 ਤੋਂ 6:30 ਤੱਕ ਨੇੜੇ ਭੂਤਾਂ ਵਾਲਾ ਖੂਹ, ਸਵੇਰੇ 8:20 ਤੋਂ 9:20 ਵਜੇ ਤੱਕ ਡਾ. ਨਿਰਮਲ ਹਸਪਤਾਲ ਦੇ ਪਿਛਲੀ ਗਲੀ ਵਿਚ ਅਰੋੜਾ ਨਿਵਾਸ, ਸਵੇਰੇ 11 ਤੋਂ 12 ਵਜੇ ਤੱਕ ਸੁਸਾਇਟੀ ਰੋਡ, ਸ਼ਾਮ 4:30 ਤੋਂ 5:30 ਵਜੇ ਤੱਕ ਬਰਨਾਲਾ ਰੋਡ ਤੇ ਬਾਜ਼ ਹਾਊਸ ਨੇੜੇ ਗੁਰੂ ਰਵਿਦਾਸ ਧਰਮਸ਼ਾਲਾ, ਸ਼ਾਮ 5:50 ਤੋਂ 6: 50 ਵਜੇ ਤੱਕ ਚੇਅਰਮੈਨ ਕਾਲੋਨੀ ਵਾਲੀ ਅਗਰਵਾਲ ਧਰਮਸ਼ਾਲਾ ਵਿਖੇ ਰੋਜ਼ਾਨਾ ਬਿਲਕੁਲ ਮੁਫ਼ਤ ਯੋਗ ਆਸ਼ਣ ਕਰਵਾਏ ਜਾ ਰਹੇ ਹਨ¢ ਉਕਤ ਪੰਜ ਕਲਾਸਾਂ ਦੌਰਾਨ ਸਿਰਫ਼ ਮਹਿਲਾਵਾਂ ਹੀ ਯੋਗ ਦਾ ਅਨੰਦ ਲੈ ਰਹੀਆਂ ਹਨ¢ ਇਸੇ ਤਰ੍ਹਾਂ ਹੀ ਛੇਵੀਂ ਯੋਗ ਕਲਾਸ ਸਰਕਾਰੀ ਹਾਈ ਸਕੂਲ, ਕੋਠਾ ਰੋਡ, ਭਗਤਾ ਭਾਈਕਾ ਦੇ ਗਰਾਊਾਡ ਵਿਚ ਸਵੇਰੇ 6:45 ਤੋਂ 7: 45 ਵਜੇ ਤੱਕ ਜੋ ਕੇ ਲੇਡੀਜ਼ ਅਤੇ ਜੈਂਟਸ ਦੀ ਇਕੱਠੀ ਸ਼ੁਰੂ ਕੀਤੀ ਗਈ ਹੈ¢ ਇੰਚਾਰਜ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਜਿਥੇ ਸਰੀਰ ਨਿਰੋਗ ਰਹਿੰਦਾ ਹੈ, ਉਥੇ ਸਰੀਰ ਵਿਚ ਹਮੇਸ਼ਾ ਫੁਰਤੀ ਵੀ ਰਹਿੰਦੀ ਹੈ¢ ਉਨ੍ਹਾਂ ਦੱਸਿਆ ਕਿ ਯੋਗ ਕਰਨ ਉਨ੍ਹਾਂ ਨੇ ਅਨੇਕਾਂ ਸਰੀਰਕ ਸਮੱਸਿਆਵਾਂ ਤੋਂ ਨਿਝਾਤ ਪਾਈ ਹੈ¢ ਇੰਚਾਰਜ ਖੁਸ਼ਪ੍ਰੀਤ ਕÏਰ ਵਿਰਕ ਨੇ ਲੋਕਾਂ ਨੂੰ ਯੋਗਸਾਲਾ ਵਿਚ ਪਹੁੰਚ ਕੇ ਯੋਗ ਦਾ ਲਾਭ ਲੈਣ ਦੀ ਅਪੀਲ ਕੀਤੀ¢