18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨਿਊਜ਼ੀਲੈਂਡ ਦੀਆਂ ਖੇਡਾਂ ਦੇ ਸਰਵੋਤਮ ਧਾਵੀ ਰਹੇ ਗੱਗੂ ਔਲਖ ਦਾ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ <br/>

ਅਜੀਤ ਡੈਸਕ 30-04-2026
ਪੰਜਗਰਾੲੀਂ ਕਲਾਂ, 29 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਨਿਊਜ਼ੀਲੈਂਡ ਕਬੱਡੀ ਫ਼ੈਡਰੇਸ਼ਨ ਦੇ ਸਹਿਯੋਗ ਨਾਲ ਆਕਲੈਂਡ ਕੌਂਸਲ ਤੇ ਤੀਰਥ ਸਿੰਘ ਅਟਵਾਲ ਵਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ 'ਚ ਸਰਵੋਤਮ ਧਾਵੀ ਰਹੇ ਪਿੰਡ ਔਲਖ ਦੇ ਨੌਜਵਾਨ ਖਿਡਾਰੀ ਗੱਗੂ ਔਲਖ ਪੁੱਤਰ ਨਿਰਮਲ ਸਿੰਘ ਦਾ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਗੁੱਗੂ ਔਲਖ ਦੇ ਅੱਜ ਪਿੰਡ ਪੁੱਜਣ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਜਿੱਥੇ ਫੁੱਲਾਂ ਦਾ ਹਾਰ ਪਾ ਕੇ ਉਸਦਾ ਸਵਾਗਤ ਕੀਤਾ ਗਿਆ, ਉੱਥੇ ਉਸਨੂੰ ਖੁੱਲੀ ਜੀਪ ਵਿਚ ਸਵਾਰ ਕਰਕੇ ਪਿੰਡ ਦਾ ਚੱਕਰ ਕੱਟਦਿਆਂ ਸਮੂਹ ਪਿੰਡ ਵਾਸੀਆਂ ਦੇ ਰੂਬਰੂ ਕੀਤਾ ਗਿਆ | ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅੱਜ ਪਿੰਡ ਔਲਖ ਲਈ ਮਾਣ ਵਾਲੀ ਗੱਲ ਹੈ ਕਿ ਗੱਗੂ ਔਲਖ ਸਾਡੇ ਪਿੰਡ ਦਾ ਪਹਿਲਾ ਕਬੱਡੀ ਖਿਡਾਰੀ ਹੈ ਜਿਸਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਕਬੱਡੀ ਟੂਰਨਾਮੈਂਟ ਖੇਡਣ ਦਾ ਮਾਣ ਹੀ ਹਾਸਿਲ ਨਹੀਂ ਹੋਇਆ ਸਗੋਂ ਇਸ ਟੂਰਨਾਮੈਂਟ ਦਾ ਸਰਵੋਤਮ ਰੇਡਰ ਹੋਣ ਦਾ ਖਿਤਾਬ ਵੀ ਮਿਲਿਆ ਹੈ | ਇਸ ਮੌਕੇ ਪਿੰਡ ਵਾਸੀਆਂ ਵਲੋਂ ਗੱਗੂ ਔਲਖ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੱਗੂ ਔਲਖ ਦੀ ਦਾਦੀ ਮੁਖਤਿਆਰ ਕੌਰ, ਸਾਬਕਾ ਪੰਚ ਕੁਲਵੰਤ ਸਿੰਘ, ਬਲਜਿੰਦਰ ਸਿੰਘ 'ਆਪ ਆਗੂ', ਬਲਜਿੰਦਰ ਸਿੰਘ, ਗਿਆਨ ਸਿੰਘ, ਛੈਂਬਰ ਸਿੰਘ ਪ੍ਰਧਾਨ, ਬਿਰਸ਼ਪਾਲ ਸਿੰਘ ਪੰਚ, ਜਸਮੇਲ ਸਿੰਘ, ਕਬੱਡੀ ਖਿਡਾਰੀ ਗੋਰਾ ਸਿੰਘ, ਕਬੱਡੀ ਖਿਡਾਰੀ ਨਿੱਕਾ ਸਿੰਘ, ਜਸਵੀਰ ਸਿੰਘ, ਪਰਨਾਮ ਸਿੰਘ, ਗੋਰਾ ਸਿੰਘ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਸਵਾਮੀ ਜੀ ਨੂੰ ਐਵਾਰਡ ਮਿਲਣਾ ਸਮੂਹ ਵਿਵੇਕ ਪੰਥੀ ਸੰਤਾਂ ਦਾ ਸਨਮਾਨ- ਸੰਤ ਮੋਹਨ ਦਾਸ, ਡਾ. ਚਰਨਜੀਤ ਸਿੰਘ ਅਗਲੀ ਖ਼ਬਰ ਐਮ.ਸੀ. ਚੋਣਾਂ ਦੌਰਾਨ ਜੈਤੋ 'ਚ ਕਾਂਗਰਸ ਨੂੰ ਵੱਡਾ ਹੁੰਗਾਰਾ ਮਿਲੇਗਾ-ਪ੍ਰਕਾਸ਼ ਸਿੰਘ ਭੱਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।