18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਫ਼ਰੀਦਕੋਟ ਦਾ ਦਰਬਾਰ ਗੰਜ ਸਰਕਾਰੀ ਬੇਰੁਖੀ ਦਾ ਸ਼ਿਕਾਰ <br/>

ਅਜੀਤ ਡੈਸਕ 30-04-2026
ਫ਼ਰੀਦਕੋਟ, 29 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦਾ ਰਿਆਸਤੀ ਸ਼ਹਿਰ ਕਿਸੇ ਸਮੇਂ ਆਪਣੀਆਂ ਖੂਬਸੂਰਤ ਇਮਾਰਤਾਂ ਅਤੇ ਵੰਨ-ਸੁਵੰਨੇ ਦਰੱਖਤਾਂ ਅਤੇ ਭਰਪੂਰ ਹਰਿਆਵਲ ਲਈ ਦੇਸ਼ ਭਰ ਵਿਚ ਮਸ਼ਹੂਰ ਸੀ | ਰਿਆਸਤੀ ਰਾਜਿਆਂ ਨੇ ਬਾਹਰਲੇ ਇੰਜੀਨੀਅਰਾਂ ਦੀ ਮਦਦ ਨਾਲ ਫ਼ਰੀਦਕੋਟ ਵਿਖੇ ਯੂਰਪੀ ਸਟਾਈਲ ਦੀਆਂ ਖੂਬਸੂਰਤ ਇਮਾਰਤਾਂ ਦਾ ਨਿਰਮਾਣ ਕੀਤਾ ਸੀ | ਜਿਹੜੀਆਂ ਕਿ ਸ਼ਹਿਰ ਨਿਵਾਸੀਆਂ ਅਤੇ ਬਾਹਰਲੇ ਯਾਤਰੀਆਂ ਲਈ ਹਮੇਸ਼ਾ ਹੀ ਖਿੱਚ ਦਾ ਕੇਂਦਰ ਰਹੀਆਂ ਹਨ | ਇਨ੍ਹਾਂ 'ਚੋਂ ਇਕ ਸਥਾਨਕ ਦਰਬਾਰ ਗੰਜ ਆਪਣੀ ਖੂਬਸੂਰਤੀ ਲਈ ਹਮੇਸ਼ਾ ਹੀ ਮੋਢੀ ਰਿਹਾ ਹੈ | ਦਰਬਾਰ ਗੰਜ ਵਿਚਾਲੇ ਬਣੇ ਮੁੱਕਟਨੁਮਾ ਇਮਾਰਤ ਇਸ ਦੀ ਖੂਬਸੂਰਤੀ ਵਿਚ ਚਾਰ ਚੰਨ੍ਹ ਲਗਾ ਰਹੀ ਹੈ | ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਅਤੇ ਪ੍ਰੀ-ਵੈਡਿੰਗ ਸ਼ੂਟਿੰਗ ਵੀ ਇੱਥੇ ਹੁੰਦੀ ਰਹੀ ਹੈ | ਬਹੁਤ ਸਾਰੇ ਸਰਕਾਰੀ ਦਫ਼ਤਰ ਅਤੇ ਪੰਜਾਬ ਸਰਕਾਰ ਦੇ ਅਫ਼ਸਰਾਂ ਦੇ ਘਰ ਵੀ ਇੱਥੇ ਮੌਜੂਦ ਹਨ | ਕਮਿਸ਼ਨਰ ਫ਼ਰੀਦਕੋਟ ਦੀ ਸਰਕਾਰੀ ਕੋਠੀ ਵੀ ਇੱਥੇ ਮੌਜੂਦ ਹੈ ਪਰ ਬੜੇ ਦੁੱਖ ਦੀ ਗਲ ਹੈ ਕਿ ਇਹ ਖੂਬਸੂਰਤ ਕੈਂਪਸ ਤੇ ਇਮਾਰਤਾਂ ਸਰਕਾਰੀ ਬੇਰੁੱਖੀ ਦਾ ਸ਼ਿਕਾਰ ਹੋ ਕੇ ਰਹਿ ਗਈਆਂ ਹਨ | ਰਾਜਨੀਤਕ ਆਗੂ ਤੇ ਅਫ਼ਸਰਸ਼ਾਹੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਦਰਬਾਰ ਗੰਜ ਵਿਚਲੀਆਂ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਤੇ ਇੱਥੇ ਸੈਰ ਕਰਨ ਆਉਣ ਵਾਲੇ ਸੈਂਕੜੇ ਸ਼ਹਿਰ ਨਿਵਾਸੀ ਸੜਕਾਂ ਦੀ ਮੰਦੀ ਹਾਲਤ ਤੋਂ ਕਾਫ਼ੀ ਚਿੰਤਤ ਨਜ਼ਰ ਆਉਂਦੇ ਹਨ | ਇਸ ਦੀ ਬਦਸੂਰਤੀ ਵਿਚ ਉਸ ਸਮੇਂ ਹੋਰ ਵਾਧਾ ਹੋਇਆ ਜਦੋਂ ਬਾਹਰੋਂ ਟੁੱਟੀਆਂ ਸੜਕਾਂ ਦਾ ਮਲਬਾ ਲਿਆ ਕੇ ਦਰਬਾਰ ਗੰਜ ਦੇ ਵਿਚ ਸੁੱਟ ਦਿੱਤਾ ਗਿਆ | ਜਿਸ ਉੱਪਰ ਗੰਦਗੀ ਪਈ ਸਾਫ਼ ਨਜ਼ਰ ਆਉਂਦੀ ਹੈ ਪਰ ਕਿਸੇ ਵੀ ਰਾਜਨੀਤਿਕ ਲੀਡਰ ਜਾਂ ਉੱਚ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਇਸ ਪਾਸੇ ਵੱਲ ਨਹੀਂ ਜਾ ਰਿਹਾ |

ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਸ਼ਿਕਾਗੋ ਦੇ ਸ਼ਹੀਦ, ਮਜ਼ਦੂਰ ਜਮਾਤ ਲਈ ਪ੍ਰੇਰਨਾ ਸਰੋਤ- ਡਾ . ਭਗਤੂਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।